ਇਰੋਡ (ਤਮਿਲਨਾਡੂ), 18 ਫਰਵਰੀ 2026 : ਇਰੋਡ ਜਿਲੇ (Erode District) ਦੇ ਪਝਮਥਿੰਨੀ ਕਰੁੱਪਾ ਈਸ਼ਵਰਨ ਮੰਦਰ `ਚ ਮਹਾਸ਼ਿਵਰਾਤਰੀ `ਤੇ ਆਯੋਜਿਤ ਇਕ ਨਿਲਾਮੀ (Auction) `ਚ ਇਕ ਨਿੰਬੂ 13,000 ਰੁਪਏ `ਚ ਵਿਕਿਆ ।
ਪੂਜਾ ਦੌਰਾਨ ਨਿਲਾਮੀ ਲਈ ਕੀ ਕੀ ਗਿਆ ਸੀ ਰੱਖਿਆ
ਵਿਲਾਕੇਥੀ ਪਿੰਡ ਦੇ ਕੋਲ ਪੁਡੂ ਅੰਨਾਮਲਾਈ ਪਲਾਯਮ `ਚ ਸਥਿਤ ਮੰਦਰ `ਚ ਸੋਮਵਾਰ ਨੂੰ ਸ਼ਾਮ 6 ਵਜੇ ਤੋਂ ਰਾਤ 8.30 ਵਜੇ ਵਿਚਾਲੇ ਵਿਸ਼ੇਸ਼ ਪੂਜਾ-ਅਰਚਨਾ (Worship) ਕੀਤੀ ਗਈ । ਰਸਮਾਂ ਦੇ ਬਾਅਦ ਦੇਵਤੇ ਨੂੰ ਸਜਾਉਣ ਵਾਲੀ ਚਾਂਦੀ ਦੀ ਇਕ ਮੁੰਦਰੀ, ਚਾਂਦੀ ਦਾ ਇਕ ਸਿੱਕਾ ਅਤੇ ਇਕ ਨਿੰਬੂ ਨੂੰ ਨਿਲਾਮੀ ਲਈ ਰੱਖਿਆ ਗਿਆ ।
ਕਿਹੜੀ ਚੀਜ਼਼ ਕਿੰਨੇ ਵਿਚ ਕੀਤੀ ਗਈ ਹਾਸਲ
ਵਡਗਾਪੱਤੀ ਪਿੰਡ (Vadgapatti Village) ਦੇ ਵਿਸ਼ਵਨਾਥਨ ਨੇ 13,000 ਰੁਪਏ ਦੀ ਬੋਲੀ ਲਗਾ ਕੇ ਨਿੰਬੂ ਹਾਸਲ ਕੀਤਾ । ਸਥਾਨਕ ਨਿਵਾਸੀ ਪਰਮਾਸਿਵਮ ਨੇ ਚਾਂਦੀ ਦੀ ਮੁੰਦਰੀ 33,000 ਰੁਪਏ `ਚ ਖਰੀਦੀ, ਜਦਕਿ ਚਾਂਦੀ ਦਾ ਸਿੱਕਾ ਅਥੱਪਮਪਲਯਮ ਪਿੰਡ ਦੇ ਦੁਰਈ ਨੂੰ 43,000 ਰੁਪਏ `ਚ ਨਿਲਾਮ ਕੀਤਾ ਗਿਆ । ਮੰਦਰ ਦੇ ਪ੍ਰਬੰਧਕਾਂ (Temple administrators) ਨੇ ਦੱਸਿਆ ਕਿ ਨਿਲਾਮੀ ਤੋਂ ਪ੍ਰਾਪਤ ਰਾਸ਼ੀ ਦੀ ਵਰਤੋਂ ਮੰਦਰ ਦੇ ਵਿਕਾਸ ਅਤੇ ਵਿਸ਼ੇਸ਼ ਪੂਜਾ-ਅਰਚਨਾ ਲਈ ਕੀਤੀ ਜਾਵੇਗੀ ।


