ਨਵੀਂ ਦਿੱਲੀ, 21 ਫਰਵਰੀ 2026 : ਉੱਤਰ-ਪੱਛਮੀ ਦਿੱਲੀ (North-West Delhi) ਦੇ ਮੁਖਰਜੀ ਨਗਰ ਇਲਾਕੇ `ਚ ਬੀਤੇ ਦਿਨੀਂ ਮਾਸੀ ਨੇ ਆਪਣੇ ਇਕ ਸਾਲ 9 ਮਹੀਨੇ ਦੇ ਭਾਣਜੇ ਦੀ ਕਥਿਤ ਤੌਰ `ਤੇ ਗਲਾ ਘੁੱਟ ਕੇ ਹੱਤਿਆ (Murder by strangulation) ਕਰ ਦਿੱਤੀ । ਪੁਲਸ ਨੇ ਇਹ ਜਾਣਕਾਰੀ ਦਿੱਤੀ ।
ਕੀ ਦੱਸਿਆ ਪੁਲਸ ਅਧਿਕਾਰੀਆਂ ਨੇ
ਪੁਲਸ ਅਧਿਕਾਰੀਆਂ (Police officers) ਦੇ ਮੁਤਾਬਕ 30 ਸਾਲਾ ਮੁਲਜ਼ਮ ਮਹਿਲਾ ਕਥਿਤ ਤੌਰ `ਤੇ ਡਿਪ੍ਰੈਸ਼ਨ ਦੀ ਸਿ਼ਕਾਰ ਹੈ ਅਤੇ ਉਸ ਨੇ ਮੁਖਰਜੀ ਨਗਰ ਦੇ ਇਕ ਪਾਰਕ `ਚ ਬੱਚੇ `ਤੇ ਹਮਲਾ ਕੀਤਾ, ਜਿੱਥੇ ਉਹ ਉਸ ਨੂੰ ਖੇਡਣ ਲਈ ਲੈ ਕੇ ਗਈ ਸੀ । ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਕ ਸਥਾਨਕ ਨਿਵਾਸੀ ਨੇ ਘਟਨਾ ਨੂੰ ਦੇਖਿਆ, ਬੱਚੇ ਨੂੰ ਬਚਾਇਆ ਅਤੇ ਉਸ ਨੂੰ ਨੇੜਲੇ ਇਕ ਨਿੱਜੀ ਹਸਪਤਾਲ `ਚ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ (Dead) ਐਲਾਨ ਦਿੱਤਾ । ਘਟਨਾ ਦੀ ਵੀਡੀਓ `ਚ ਮਹਿਲਾ ਬੱਚੇ ਦੀ ਲਾਸ਼ ਗੋਦ `ਚ ਲਈ ਬੈਠੀ ਦਿਖਾਈ ਦੇ ਰਹੀ ਹੈ । ਪੁਲਸ ਨੇ ਦੱਸਿਆ ਕਿ ਬੱਚਾ ਆਪਣੀ ਮਾਂ ਦੇ ਨਾਲ ਨਾਨਕੇ ਆਇਆ ਸੀ।


