ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਰਾਜ ਭਰ ਵਿੱਚ ਵੱਡੀ ਗਿਣਤੀ ਵਿੱਚ ਆਈ.ਏ.ਐਸ. (IAS) ਅਤੇ ਪੀ.ਸੀ.ਐਸ. (PCS) ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ । ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਵੱਲੋਂ 26 ਫਰਵਰੀ 2026 ਨੂੰ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਇਹ ਤਬਾਦਲੇ ਪ੍ਰਬੰਧਕੀ ਜ਼ਰੂਰਤਾਂ ਦੇ ਮੱਦੇਨਜ਼ਰ ਤੁਰੰਤ ਪ੍ਰਭਾਵ ਨਾਲ ਕੀਤੇ ਗਏ ਹਨ । ਇਸ ਫੇਰਬਦਲ ਵਿੱਚ ਪਟਿਆਲਾ ਜ਼ਿਲ੍ਹੇ ਦੇ ਪ੍ਰਸ਼ਾਸਨ ਵਿੱਚ ਕਈ ਅਹਿਮ ਤਬਦੀਲੀਆਂ ਦੇਖਣ ਨੂੰ ਮਿਲੀਆਂ ਹਨ:
-
ਸ਼੍ਰੀਮਤੀ ਨਵਰੀਤ ਕੌਰ ਸੇਖੋਂ, ਪੀ.ਸੀ.ਐਸ.: ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਪਟਿਆਲਾ ।
-
ਸ਼੍ਰੀ ਪਰਮਦੀਪ ਸਿੰਘ, ਪੀ.ਸੀ.ਐਸ.: ਵਧੀਕ ਮੁੱਖ ਪ੍ਰਸ਼ਾਸਕ, ਬਠਿੰਡਾ ਵਿਕਾਸ ਅਥਾਰਟੀ ਦੇ ਨਾਲ-ਨਾਲ ਵਧੀਕ ਮੁੱਖ ਪ੍ਰਸ਼ਾਸਕ, ਪਟਿਆਲਾ ਵਿਕਾਸ ਅਥਾਰਟੀ, ਪਟਿਆਲਾ ਦਾ ਵਾਧੂ ਚਾਰਜ ।
-
ਸ਼੍ਰੀਮਤੀ ਇਸਮਤ ਵਿਜੈ ਸਿੰਘ, ਪੀ.ਸੀ.ਐਸ.: ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਪਟਿਆਲਾ ਤੋਂ ਉੱਪ ਮੰਡਲ ਮੈਜਿਸਟਰੇਟ, ਧੂਰੀ
-
ਸ਼੍ਰੀ ਨਵਦੀਪ ਕੁਮਾਰ, ਪੀ.ਸੀ.ਐਸ.: ਵਧੀਕ ਮੈਨੇਜਿੰਗ ਡਾਇਰੈਕਟਰ, ਪੀ.ਆਰ.ਟੀ.ਸੀ. (PRTC), ਪਟਿਆਲਾ ।
-
ਸ਼੍ਰੀਮਤੀ ਹਰਜੋਤ ਕੌਰ, ਪੀ.ਸੀ.ਐਸ.: ਵਧੀਕ ਮੈਨੇਜਿੰਗ ਡਾਇਰੈਕਟਰ, ਪੀ.ਆਰ.ਟੀ.ਸੀ., ਪਟਿਆਲਾ ਤੋਂ ਉੱਪ ਮੰਡਲ ਮੈਜਿਸਟਰੇਟ, ਦੁਧਨ ਸਾਧਾਂ ।
-
ਸ਼੍ਰੀ ਅਮਨਦੀਪ ਸਿੰਘ ਮਾਵੀ, ਪੀ.ਸੀ.ਐਸ.: ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ (ਹੈਡਕੁਆਟਰ), ਪਟਿਆਲਾ ਅਤੇ ਵਾਧੂ ਚਾਰਜ ਸਹਾਇਕ ਕਮਿਸ਼ਨਰ (ਜਨਰਲ), ਪਟਿਆਲਾ ।
-
ਸ਼੍ਰੀ ਗੁਰਮੀਤ ਸਿੰਘ, ਪੀ.ਸੀ.ਐਸ.: ਮੁੱਖ ਮੰਤਰੀ ਖੇਤਰੀ ਅਫਸਰ, ਪਟਿਆਲਾ ।
-
ਸ਼੍ਰੀ ਸਤੀਸ਼ ਚੰਦਰ, ਪੀ.ਸੀ.ਐਸ.: ਮੁੱਖ ਮੰਤਰੀ ਖੇਤਰੀ ਅਫਸਰ, ਪਟਿਆਲਾ ਤੋਂ ਉੱਪ ਮੰਡਲ ਮੈਜਿਸਟਰੇਟ, ਸੰਗਰੂਰ ।
ਹੋਰ ਅਧਿਕਾਰੀਆਂ ਦੇ ਤਬਾਦਲਿਆਂ ਦੀ ਮੁਕੰਮਲ ਸੂਚੀ:
-
ਸ੍ਰੀ ਰਾਜਦੀਪ ਸਿੰਘ ਬਰਾੜ, ਆਈ.ਏ.ਐਸ.: ਤੈਨਾਤੀ ਲਈ ਉਪਲੱਬਧ ।
-
ਸ੍ਰੀ ਸੁਨੀਲ, ਆਈ.ਏ.ਐਸ.: ਉੱਪ ਮੰਡਲ ਮੈਜਿਸਟਰੇਟ, ਬਲਾਚੌਰ ।
-
ਸ੍ਰੀ ਗੁਰਪ੍ਰੀਤ ਸਿੰਘ ਥਿੰਦ, ਪੀ.ਸੀ.ਐਸ.: ਸਕੱਤਰ, ਰੀਜਨਲ ਟਰਾਂਸਪੋਰਟ ਅਥਾਰਟੀ, ਬਠਿੰਡਾ ਅਤੇ ਵਾਧੂ ਚਾਰਜ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਬਠਿੰਡਾ ।
-
ਸ਼੍ਰੀ ਜਗਵਿੰਦਰਜੀਤ ਸਿੰਘ ਗਰੇਵਾਲ, ਪੀ.ਸੀ.ਐਸ.: ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਫਾਜਿਲਕਾ ।
-
ਸ੍ਰੀ ਸੁਭਾਸ਼ ਚੰਦਰ, ਪੀ.ਸੀ.ਐਸ.: ਵਿਸ਼ੇਸ਼ ਸਕੱਤਰ, ਯਾਤਰਾ ਤੇ ਸੱਭਿਆਚਾਰਕ ਮਾਮਲੇ ਵਿਭਾਗ ।
-
ਸ੍ਰੀ ਗੁਰਸਿਮਰਨ ਸਿੰਘ ਢਿਲੋਂ, ਪੀ.ਸੀ.ਐਸ.: ਕਮਿਸ਼ਨਰ, ਨਗਰ ਨਿਗਮ, ਬਟਾਲਾ ਅਤੇ ਵਾਧੂ ਚਾਰਜ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਗੁਰਦਾਸਪੁਰ ।
-
ਸ੍ਰੀਮਤੀ ਵੀਰਪਾਲ ਕੌਰ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਰਾਮਪੁਰਾ ਫੂਲ ।
-
ਸ੍ਰੀ ਦੀਪਕ ਭਾਟੀਆ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਫਿਲੌਰ ।
-
ਸ੍ਰੀ ਰਜਨੀਸ਼ ਅਰੋੜਾ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਮਜੀਠਾ ।
-
ਸ੍ਰੀ ਰਵਿੰਦਰ ਸਿੰਘ ਅਰੋੜਾ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਅਬੋਹਰ ।
-
ਸ੍ਰੀਮਤੀ ਅਮਨਦੀਪ ਕੌਰ ਘੁੰਮਣ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਹੁਸ਼ਿਆਰਪੁਰ ਅਤੇ ਵਾਧੂ ਚਾਰਜ ਰੀਜਨਲ ਟਰਾਂਸਪੋਰਟ ਅਫਸਰ, ਹੁਸ਼ਿਆਰਪੁਰ ।
-
ਸ੍ਰੀਮਤੀ ਸ਼ਾਇਰੀ ਮਲਹੋਤਰਾ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ ਜਲੰਧਰ-II ।
-
ਸ਼੍ਰੀ ਤਰਸੇਮ ਚੰਦ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ ਦਿੜਬਾ ।
-
ਸ਼੍ਰੀ ਜਸਪ੍ਰੀਤ ਸਿੰਘ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਰੂਪਨਗਰ ।
-
ਸ਼੍ਰੀ ਅਸ਼ੋਕ ਕੁਮਾਰ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਅਜਨਾਲਾ ।
-
ਸ੍ਰੀ ਅਮਨਪ੍ਰੀਤ ਸਿੰਘ, ਪੀ.ਸੀ.ਐਸ.: ਸੰਯੁਕਤ ਕਮਿਸ਼ਨਰ, ਨਗਰ ਨਿਗਮ, ਲੁਧਿਆਣਾ ।
-
ਸ਼੍ਰੀ ਅਮਰੀਕ ਸਿੰਘ, ਪੀ.ਸੀ.ਐਸ.: ਮੁੱਖ ਮੰਤਰੀ ਖੇਤਰੀ ਅਫਸਰ, ਲੁਧਿਆਣਾ ।
-
ਸ਼੍ਰੀ ਅਭਿਸ਼ੇਕ ਸ਼ਰਮਾ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਫਿਰੋਜ਼ਪੁਰ ।
-
ਸ਼੍ਰੀ ਰਿਸ਼ਭ ਬਾਂਸਲ, ਪੀ.ਸੀ.ਐਸ.: ਵਧੀਕ ਮੈਨੇਜਿੰਗ ਡਾਇਰੈਕਟਰ, ਪੰਜਾਬ ਰਾਜ ਗੋਦਾਮ ਨਿਗਮ ਲਿਮਟਿਡ ।
-
ਸ੍ਰੀ ਪੰਕਜ ਕੁਮਾਰ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਮਲੋਟ ।
-
ਸ਼੍ਰੀ ਪੁਨੀਤ ਸ਼ਰਮਾ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਫਰੀਦਕੋਟ ਅਤੇ ਵਾਧੂ ਚਾਰਜ ਰੀਜਨਲ ਟਰਾਂਸਪੋਰਟ ਅਫਸਰ, ਫਰੀਦਕੋਟ ।
-
ਸ੍ਰੀਮਤੀ ਜਯੋਤਸਨਾ ਸਿੰਘ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਮੁਕੇਰੀਆਂ ।
-
ਸ੍ਰੀ ਅਦਿੱਤਿਆ ਗੁਪਤਾ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਸ਼ਾਹਕੋਟ ਅਤੇ ਵਾਧੂ ਚਾਰਜ ਸਟਾਫ ਅਫਸਰ/ ਕਮਿਸ਼ਨਰ, ਜਲੰਧਰ ਮੰਡਲ, ਜਲੰਧਰ ।
-
ਸ਼੍ਰੀ ਬੇਅੰਤ ਸਿੰਘ ਸਿੱਧੂ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਗੁਰੂ ਹਰਸਹਾਏ ।
-
ਸ੍ਰੀ ਚੇਤਨ ਬੰਗੜ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਮੋਰਿੰਡਾ ।
-
ਸ੍ਰੀ ਸਿਮਰਨਜੀਤ ਸਿੰਘ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਨਕੋਦਰ ।
-
ਸ੍ਰੀਮਤੀ ਪਾਇਲ ਗੋਇਲ, ਪੀ.ਸੀ.ਐਸ.: ਸਹਾਇਕ ਕਮਿਸ਼ਨਰ (ਜਨਰਲ), ਲੁਧਿਆਣਾ ।
-
ਸ੍ਰੀਮਤੀ ਨਵਜੋਤ ਸ਼ਰਮਾ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਫਤਿਹਗੜ੍ਹ ਚੂੜੀਆਂ ਅਤੇ ਵਾਧੂ ਚਾਰਜ ਰੀਜਨਲ ਟਰਾਂਸਪੋਰਟ ਅਫਸਰ, ਗੁਰਦਾਸਪੁਰ ।
-
ਸ੍ਰੀਮਤੀ ਪ੍ਰਗਤੀ ਸੇਠੀ, ਪੀ.ਸੀ.ਐਸ.: ਸਹਾਇਕ ਕਮਿਸ਼ਨਰ (ਜਨਰਲ), ਅੰਮ੍ਰਿਤਸਰ ਅਤੇ ਵਾਧੂ ਚਾਰਜ ਸਹਾਇਕ ਕਮਿਸ਼ਨਰ, ਰਾਜ ਕਰ, ਅੰਮ੍ਰਿਤਸਰ-I ।
-
ਸ੍ਰੀ ਗੁਰਕਿਰਨ ਦੀਪ ਸਿੰਘ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਫਾਜਿਲਕਾ ।
-
ਸ਼੍ਰੀ ਜੁਗਰਾਜ ਸਿੰਘ ਕਾਹਲੋਂ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਪੱਟੀ ।
-
ਸ਼੍ਰੀ ਅਮਨਦੀਪ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਪੱਟੀ ।
-
ਸ਼੍ਰੀ ਗਗਨਦੀਪ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਨਿਹਾਲ ਸਿੰਘ ਵਾਲਾ ।
-
ਸ੍ਰੀ ਕਰਨਵੀਰ ਸਿੰਘ, ਪੀ.ਸੀ.ਐਸ.: ਉੱਪ ਮੰਡਲ ਮੈਜਿਸਟਰੇਟ, ਤਰਨ ਤਾਰਨ ਅਤੇ ਵਾਧੂ ਚਾਰਜ ਮੁੱਖ ਮੰਤਰੀ ਖੇਤਰੀ ਅਫਸਰ, ਤਰਨ ਤਾਰਨ ।
ਸਬੰਧਤ ਅਧਿਕਾਰੀਆਂ ਨੂੰ ਆਪਣੀ ਨਵੀਂ ਤੈਨਾਤੀ ‘ਤੇ ਤੁਰੰਤ ਜੁਆਇਨ ਕਰਨ ਦੀ ਹਦਾਇਤ ਕੀਤੀ ਗਈ ਹੈ । ਜੇਕਰ ਕਿਸੇ ਅਧਿਕਾਰੀ ਨੂੰ ਤੈਨਾਤੀ ਨਹੀਂ ਮਿਲੀ, ਤਾਂ ਉਹ ਸਕੱਤਰ, ਪ੍ਰਸੋਨਲ ਨੂੰ ਰਿਪੋਰਟ ਕਰਨਗੇ । ਖਾਲੀ ਹੋਈਆਂ ਅਸਾਮੀਆਂ ਦਾ ਪ੍ਰਬੰਧ ਸਬੰਧਤ ਅਥਾਰਟੀ ਵੱਲੋਂ ਅੰਦਰੂਨੀ ਪੱਧਰ ‘ਤੇ ਕੀਤਾ ਜਾਵੇਗਾ ।










