ਉੱਤਰ ਪ੍ਰਦੇਸ਼, 5 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਹਾਥਰਸ ਵਿਖੇ ਇਕ ਘਰ ਵਿਚ ਅੱਗ ਲੱਗਣ ਕਾਰਨ ਮਹਿਲਾ ਤੇ ਪੁਰਸ਼ ਦੀ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।
ਕੌਣ ਹਨ ਦੋਵੇਂ ਜਣੇ
ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਹਾਥਰਸ ਦੇ ਸਾਦਾਬਾਦ ਕਸਬੇ ਦੇ ਕਹਾਰਾਨ ਮੁਹੱਲੇ ਵਿੱਚ ਸਥਿਤ ਇੱਕ ਘਰ ਵਿੱਚ ਅਚਾਨਕ ਅੱਗ ਲੱਗਣ (Catching fire) ਕਾਰਨ ਜੋ ਇਕ ਪਤੀ-ਪਤਨੀ ਦੀ ਜਿਊਂਦਾ ਸੜਨ ਕਾਰਨ ਮੌਤ ਹੋ ਗਈ ਹੈ ਵਿਚ ਦੋਹਾਂ ਦੀ ਪਛਾਣ 70 ਸਾਲਾ ਸ਼ਹਿਜਾਦ ਅਤੇ 65 ਸਾਲਾ ਸਲਮਾ ਬੇਗਮ ਦੇ ਤੌਰ ‘ਤੇ ਹੋਈ ਹੈ । ਸੂਚਨਾ ਮੁਤਾਬਕ ਅੱਗ ਇੰਨੀ ਤੇਜੀ ਨਾਲ ਫੈਲੀ ਕਿ ਕੁੱਝ ਹੀ ਸਮੇਂ ਵਿਚ ਪੂਰਾ ਘਰ ਅੱਗ ਦੀਆਂ ਲਪਟਾਂ ਵਿਚ ਘਿਰ ਗਿਆ ।
ਪੁਲਸ ਤੇ ਫਾਇਰ ਬ੍ਰਿਗੇਡ ਨੇ ਕੀਤੀ ਕਾਰਵਾਈ ਸ਼ੁਰੂ
ਉਕਤ ਵਾਪਰੇ ਅੱਗ ਲੱਗਣ ਦੇ ਘਟਨਾਕ੍ਰਮ ਸਬੰਧੀ ਜਦੋਂ ਪੁਲਸ ਤੇ ਫਾਇਰ ਬ੍ਰਿਗੇਡ (Fire Brigade) ਨੂੰ ਪਤਾ ਲੱਗਿਆ ਤਾਂ ਦੋਹਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਂਦਿਆਂ ਮੌਕੇ ਦੀ ਬਣਦੀ ਕਾਰਵਾਈ ਸ਼ੁਰੂ ਕੀਤੀ । ਦੱਸਣਯੋਗ ਹੈ ਕਿ ਘਟਨਾ ਦੇ ਸਮੇਂ ਛੋਟਾ ਪੁੱਤਰ ਘਰ ਵਿੱਚ ਨਹੀਂ ਸੀ ਤੇ ਇਸ ਦੌਰਾਨ, ਘਰ ਵਿੱਚ ਅੱਗ ਲੱਗ ਗਈ, ਜਿਸ ਵਿੱਚ ਇਹ ਬਜ਼ੁਰਗ ਜੋੜਾ ਫਸ ਗਿਆ। ਇਸ ਦੁਖਾਂਤ ਬਾਰੇ ਪਤਾ ਲੱਗਣ `ਤੇ ਪਰਿਵਾਰ ਵਿਚ ਸੋਗ ਦਾ ਮਾਹੌਲ ਹੈ ।








