ਕੋਲਕਾਤਾ, 2 ਮਾਰਚ 2026 : ਪੱਛਮੀ ਬੰਗਾਲ (West Bengal) ਦੇ ਕੂਚ ਬਿਹਾਰ ਜਿਲੇ `ਚ ਪੱਥਰ ਕੱਟਣ ਵਾਲੇ ਕਾਰਖਾਨੇ `ਚ ਬਿਜਲੀ ਦੀ ਤਾਰ ਦੇ ਕਰੰਟ (Current) ਦੀ ਲਪੇਟ `ਚ ਆਉਣ ਨਾਲ ਪੰਜ ਮਜ਼ਦੂਰਾਂ ਦੀ ਮੌਤ (Death) ਹੋ ਗਈ ਹੈ ।
ਬਿਜਲੀ ਦੀ ਤਾਰ ਦੇ ਮਿਕਸਰ ਮਸ਼ੀਨ ਦੇ ਲੋਹੇ ਦੇ ਹਿੱਸੇ ਤੇ ਡਿੱਗਣ ਕਾਰਨ ਵਾਪਰਿਆ ਹਾਦਸਾ
ਇਸ ਦਰਦਨਾਕ ਹਾਦਸੇ ਤੋਂ ਬਾਅਦ ਦਿਨਹਾਟਾ ਥਾਣਾ ਖੇਤਰ ਦੇ ਅਧੀਨ ਆਉਣ ਵਾਲੇ ਇਲਾਕੇ `ਚ ਦਹਿਸ਼ਤ ਅਤੇ ਤਣਾਅ ਫੈਲ ਗਿਆ, ਜਿਸ ਤੋਂ ਬਾਅਦ ਪੁਲਸ ਅਤੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ `ਤੇ ਪਹੁੰਚੇ । ਪੁਲਸ ਨੇ ਦੱਸਿਆ ਕਿ ਇਹ ਘਟਨਾ ਦਿਨਹਾਟਾ ਗ੍ਰਾਮ ਪੰਚਾਇਤ-ਦੋ ਦੇ ਅਧੀਨ ਗਾਰੇਰ ਮੱਠ ਇਲਾਕੇ ਦੇ ਕੋਲ ਹੋਈ । ਮੁਢਲੀ ਜਾਣਕਾਰੀ ਅਨੁਸਾਰ ਕਾਰਖਾਨੇ `ਚ ਕੰਮ ਚੱਲ ਰਿਹਾ ਸੀ, ਉਦੋਂ ਹੀ 11 ਹਜ਼ਾਰ ਵੋਲਟ (11 thousand volts) ਦੀ ਓਵਰਹੈੱਡ ਪਾਵਰ ਲਾਈਨ ਅਚਾਨਕ ਉੱਥੇ ਵਰਤੀ ਜਾ ਰਹੀ ਮਿਕਸਰ ਮਸ਼ੀਨ ਦੇ ਲੋਹੇ ਦੇ ਹਿੱਸੇ `ਤੇ ਡਿੱਗ ਗਈ । ਜਿਸ ਕਾਰਨ ਨੇੜੇ ਹੀ ਕੰਮ ਕਰ ਰਹੇ ਮਜ਼ਦੂਰ ਬਿਜਲੀ ਦੇ ਝਟਕੇ (Electric shocks) ਦੀ ਲਪੇਟ `ਚ ਆ ਗਏ ।










