ਪਤਨੀ ਦੀ ਹੱਤਿਆ ਕਰ ਕੇ ਵਿਅਕਤੀ ਨੇ ਕਰ ਲਈ ਖ਼ੁਦਕੁਸ਼ੀ

ਮੁਰਾਦਾਬਾਦ, (ਯੂ. ਪੀ.), 6 ਮਾਰਚ 2026 : ਮੁਰਾਦਾਬਾਦ ਜਿਲੇ (Moradabad District) ਦੇ ਮਝੋਲਾ ਇਲਾਕੇ `ਚ ਇਕ ਵਿਅਕਤੀ ਨੇ ਕਥਿਤ ਤੌਰ `ਤੇ ਆਪਣੀ ਪਤਨੀ ਦੀ ਹੱਤਿਆ (Murder) ਕਰ ਦਿੱਤੀ ਅਤੇ ਬਾਅਦ `ਚ ਖ਼ੁਦਕੁਸ਼ੀ (Suicide) ਕਰ ਲਈ ।

ਸਮੁੱਚੇ ਘਟਨਾਕ੍ਰਮ ਸਬੰਧੀ ਕੀ ਜਾਣਕਾਰੀ ਦਿੱਤੀ ਥਾਣਾ ਮਖੀ ਨੇ

ਮਝੋਲਾ ਥਾਣੇ ਦੇ ਇੰਚਾਰਜ ਰਵਿੰਦਰ ਕੁਮਾਰ ਨੇ ਦੱਸਿਆ ਕਿ ਸੋਨਕਪੁਰ ਫਲਾਈਓਵਰ ਦੇ ਕੋਲ ਵਿਨੋਦ (37) ਨੇ ਬੁੱਧਵਾਰ ਸ਼ਾਮ ਕਥਿਤ ਤੌਰ `ਤੇ ਆਪਣੀ ਪਤਨੀ ਮਮਤਾ (35) ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ।

ਪੁਲਸ ਅਧਿਕਾਰੀ (Police officer) ਅਨੁਸਾਰ ਵਿਨੋਦ ਨੇ ਮਮਤਾ ਨੂੰ ਕਿਹਾ ਸੀ ਕਿ ਉਹ ਉਸ ਨੂੰ ਹੋਲੀ ਲਈ ਉਸ ਦੇ ਮਾਤਾ-ਪਿਤਾ ਦੇ ਘਰ ਲੈ ਕੇ ਜਾ ਰਿਹਾ ਹੈ ਪਰ ਉਹ ਉਸ ਨੂੰ ਜੰਗਲੀ ਖੇਤਰ `ਚ ਲੈ ਗਿਆ, ਜਿੱਥੇ ਉਸ ਨੇ ਉਸ `ਤੇ ਚਾਕੂ ਨਾਲ ਹਮਲਾ ਕੀਤਾ । ਘਟਨਾ ਤੋਂ ਤੁਰੰਤ ਬਾਅਦ ਵਿਨੋਦ ਨੇ ਉਸੇ ਹਥਿਆਰ ਨਾਲ ਖ਼ੁਦ `ਤੇ ਵਾਰ ਕਰ ਲਿਆ । ਪੁਲਸ ਨੇ ਉਸ ਨੂੰ ਖੂਨ ਨਾਲ ਲਥਪਥ ਪਾਇਆ ਅਤੇ ਹਸਪਤਾਲ ਪਹੁੰਚਾਇਆ, ਜਿੱਥੇ ਬਾਅਦ `ਚ ਉਸ ਦੀ ਮੌਤ ਹੋ ਗਈ ।