ਨਵੀਂ ਦਿੱਲੀ, 11 ਮਾਰਚ 2026 : ਪੰਜਾਬ `ਚ ਹੜ੍ਹਾਂ ਦਾ ਹਵਾਲਾ ਦਿੰਦੇ ਹੋਏ ਰਾਜ ਸਭਾ ਦੇ ਨਾਮਜ਼ਦ ਮੈਂਬਰ (Nominated member of Rajya Sabha) ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਨੂੰ ਹਰ ਸਾਲ ਡੁੱਬਣ ਲਈ ਨਹੀਂ ਛੱਡਿਆ ਜਾ ਸਕਦਾ ।
ਕੀ ਮੰਗ ਕੀਤੀ ਨਾਮਜ਼ਦ ਰਾਜ ਸਭਾ ਮੈਂਬਰ ਨੇ
ਪੰਜਾਬ ਵਿਚ ਪਿਛਲੇ ਸਾਲ ਆਏ ਹੜ੍ਹਾਂ ਦਾ ਹਵਾਲਾ ਦਿੰਦਿਆਂ ਰਾਜ ਸਭਾ ਦੇ ਨਾਮਜ਼ਦ ਮੈਂਬਰ ਸਤਨਾਮ ਸਿੰਘ ਸੰਧੂ (Satnam Singh Sandhu) ਨੇ ਪੰਜਾਬ ਨੂੰ ਹਰ ਸਾਲ ਡੁੱਬਣ ਲਈ ਨਹੀਂ ਛੱਡਿਆ ਸਕਦਾ ਬਾਰੇ ਆਖਦਿਆਂ ਮੰਗ ਕੀਤੀ ਕਿ ਸੂਬੇ ਦੇ ਦਰਿਆਵਾਂ ਦੀ ਤੁਰੰਤ ਸਫਾਈ (River cleaning) ਕੀਤੀ ਜਾਵੇ ਤੇ ਗੈਰ-ਕਾਨੂੰਨੀ ਰੇਤ ਮਾਈਨਿੰਗ ਨੂੰ ਰੋਕਣ ਲਈ ਤੁਰੰਤ ਸਖ਼ਤ ਕਦਮ ਚੁੱਕੇ ਜਾਣ । ਸੰਧੂ ਨੇ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਅਗਸਤ 2025 `ਚ ਪੰਜਾਬ ਦੇ 23 ਤੋਂ ਵੱਧ ਜ਼ਿਲਿਆਂ ਦੇ ਲਗਭਗ 1400 ਪਿੰਡਾਂ ਨੇ ਤਬਾਹਕੁੰਨ ਹੜ੍ਹਾਂ ਦਾ ਸਾਹਮਣਾ ਕੀਤਾ । 1988 ਤੋਂ ਬਾਅਦ ਇਹ ਸਭ ਤੋਂ ਭਿਆਨਕ ਹੜ੍ਹ ਸਨ ।
ਹੜ੍ਹਾਂ ਨਾਲ ਹੋ ਗਈਆਂ ਸਨ ਤਿੰਨ ਲੱਖ ਹੈਕਟੇਅਰ ਤੋਂ ਵਧ ਖੇਤੀਬਾੜੀ ਜ਼ਮੀਨ
ਉਨ੍ਹਾਂ ਕਿਹਾ ਕਿ ਹੜ੍ਹਾਂ ਨੇ ਸੂਬੇ ਨੂੰ ਤਬਾਹ ਕਰ ਦਿੱਤਾ । 3 ਲੱਖ ਹੈਕਟੇਅਰ ਤੋਂ ਵੱਧ ਖੇਤੀਬਾੜੀ ਜ਼ਮੀਨ `ਤੇ ਫਸਲਾਂ ਤਬਾਹ ਹੋ ਗਈਆਂ । 3 ਲੱਖ ਤੋਂ ਵੱਧ ਪਸ਼ੂਆਂ ਦਾ ਨੁਕਸਾਨ ਹੋਇਆ ਤੇ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ । ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਕਟ ਦੌਰਾਨ ਸੂਬੇ ਦਾ ਦੌਰਾ ਕੀਤਾ ਤੇ ਸਮੇਂ ਸਿਰ ਰਾਹਤ ਪ੍ਰਦਾਨ ਕੀਤੀ ।
ਗੈਰ ਕਾਨੂੰਨੀ ਮਾਈਨਿੰਗ ਕਾਰਨ ਖੁਰ ਰਹੇ ਹਨ ਕਿਨਾਰੇ
ਸਮੱਸਿਆ ਇਹ ਹੈ ਕਿ ਦਰਿਆਵਾਂ ਦੇ ਕੰਢਿਆਂ `ਤੇ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ (Illegal mining) ਜਾਰੀ ਹੈ, ਜਿਸ ਕਾਰਨ ਕਿਨਾਰੇ ਖੁਰ ਰਹੇ ਹਨ । ਦਰਿਆਵਾਂ ਦੀ ਸਫਾਈ ਦੀ ਘਾਟ ਵੀ ਉਨ੍ਹਾਂ ਦੇ ਵਹਾਅ ਦੀ ਦਿਸ਼ਾ ਬਦਲ ਰਹੀ ਹੈ । ਉਨਾਂ ਕਿਹਾ ਕਿ ਪਿਛਲੇ ਸਾਲ ਵਾਲੀ ਸਥਿਤੀ ਨੂੰ ਦੁਹਰਾਉਣ ਤੋਂ ਰੋਕਣ ਲਈ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ, ਕਿਉਂਕਿ ਪੰਜਾਬ ਨੂੰ ਹਰ ਸਾਲ ਡੁੱਬਣ ਲਈ ਨਹੀਂ ਛੱਡਿਆ ਜਾ ਸਕਦਾ ।


