ਪਾਣੀਪਤ, 13 ਮਾਰਚ 2026 : ਹਰਿਆਣਾ ਮਹਿਲਾ ਕਮਿਸ਼ਨ (Haryana Women’s Commission) ਨੇ `ਟਟੀਹਰੀ` ਗਾਣੇ ਦੇ ਵਿਵਾਦ ਦੇ ਸੰਬੰਧ ਵਿੱਚ ਬਾਲੀਵੁੱਡ ਗਾਇਕ-ਰੈਪਰ ਬਾਦਸ਼ਾਹ ਲਈ ਗ੍ਰਿਫਤਾਰੀ ਦਾ ਹੁਕਮ (Arrest warrant) ਜਾਰੀ ਕੀਤਾ ਹੈ ।
ਬਾਦਸ਼ਾਹ ਦੇ ਪੇਸ਼ ਨਾ ਹੋਣ ‘ਤੇ ਸਖ਼ਤ ਕਾਰਵਾਈ ਦੇ ਹੁਕਮ ਦਾਗੇ ਗਏ ਸੀ
ਸੰਮਨ ਜਾਰੀ ਹੋਣ ਤੋਂ ਬਾਅਦ ਬਾਦਸ਼ਾਹ (Badshah) ਸ਼ੁੱਕਰਵਾਰ ਨੂੰ ਪਾਣੀਪਤ ਵਿੱਚ ਪੇਸ਼ ਨਹੀਂ ਹੋਇਆ । ਉਸਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਉਹ ਪੇਸ਼ੇਵਰ ਵਚਨਬੱਧਤਾ ਕਾਰਨ ਹਾਜ਼ਰ ਨਹੀਂ ਹੋ ਸਕਿਆ । ਕਮਿਸ਼ਨ ਤੋਂ ਹੋਰ ਮੋਹਲਤ ਦੀ ਬੇਨਤੀ ਕੀਤੀ ਗਈ ਸੀ । ਇਸ ਨਾਲ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਮੀਟਿੰਗ ਦੌਰਾਨ ਨਾਰਾਜ਼ ਹੋ ਗਈ ।
ਉਸਨੇ ਚੇਤਾਵਨੀ ਦਿੱਤੀ ਕਿ ਜੇਕਰ ਬਾਦਸ਼ਾਹ ਦੁਪਹਿਰ 3 ਵਜੇ ਤੱਕ ਪੇਸ਼ ਨਹੀਂ ਹੋਇਆ, ਤਾਂ ਉਸਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ । ਫਿਰ ਉਸਨੇ ਪੰਚਕੂਲਾ ਅਤੇ ਪਾਣੀਪਤ ਦੇ ਐਸ. ਪੀ. ਨੂੰ ਉਸ ਨੂੰ ਗ੍ਰਿਫਤਾਰ ਕਰਨ ਅਤੇ ਉਸ ਦਾ ਪਾਸਪੋਰਟ ਜ਼ਬਤ (Passport seizure) ਕਰਨ ਦੇ ਨਿਰਦੇਸ਼ ਦਿੱਤੇ । ਉਸਨੇ ਕਿਹਾ ਕਿ ਬਾਦਸ਼ਾਹ ਨੂੰ ਦੇਸ਼ ਛੱਡਣ ਤੋਂ ਰੋਕਣ ਲਈ ਉਸਦਾ ਪਾਸਪੋਰਟ ਜ਼ਬਤ ਕਰ ਲਿਆ ਜਾਣਾ ਚਾਹੀਦਾ ਹੈ। ਕਮਿਸ਼ਨ ਹੁਣ ਔਰਤਾਂ ਅਤੇ ਧੀਆਂ ਦੀ ਸੁਰੱਖਿਆ ਲਈ ਦਖਲ ਦੇ ਰਿਹਾ ਹੈ ।
ਨੋਟਿਸ ਭੇਜ ਕੇ 6 ਮਾਰਚ ਨੂੰ ਪੇਸ਼ ਹੋਣ ਲਈ ਆਖਿਆ ਗਿਆ ਸੀ
ਮਹਿਲਾ ਕਮਿਸ਼ਨ ਨੇ ਉਸ ਨੂੰ 6 ਮਾਰਚ ਨੂੰ ਇੱਕ ਨੋਟਿਸ ਭੇਜਿਆ ਸੀ, ਜਿਸ ਵਿੱਚ ਉਸ ਨੂੰ `ਟਟੀਹਰੀ` ਗਾਣੇ ਵਿੱਚ ਕੁੜੀਆਂ ਦੇ ਇਤਰਾਜ਼ਯੋਗ ਬੋਲਾਂ ਅਤੇ ਸ਼ਾਟਸ ਦੇ ਸੰਬੰਧ ਵਿੱਚ ਪਾਣੀਪਤ ਦੇ ਐਸ. ਪੀ. ਦੇ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ । ਹਾਲਾਂਕਿ ਬਾਦਸ਼ਾਹ ਦੇ ਵਕੀਲ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਵੀਡੀਓ ਕਾਨਫਰੰਸਿੰਗ ਰਾਹੀਂ ਆਪਣਾ ਕੇਸ ਪੇਸ਼ ਕਰਨ ਦੀ ਇਜਾਜ਼ਤ ਮੰਗੀ । ਜਿਕਰਯੋਗ ਹੈ ਕਿ 1 ਮਾਰਚ-2026 ਨੂੰ ਰਿਲੀਜ਼ ਹੋਏ ਬਾਦਸ਼ਾਹ ਦੇ ਗੀਤ “ਟਟੀਹਰੀ” ਨੂੰ ਪੰਚਕੂਲਾ ਪੁਲਿਸ ਨੇ ਵਿਵਾਦ ਤੋਂ ਬਾਅਦ ਯੂਟਿਊਬ ਤੋਂ ਹਟਾ ਦਿੱਤਾ ਸੀ । ਮਹਿਲਾ ਕਮਿਸ਼ਨ ਅਤੇ ਕਈ ਸਮਾਜਿਕ ਸੰਗਠਨਾਂ ਨੇ ਗੀਤ ਦੀ ਰਿਲੀਜ਼ ਦਾ ਵਿਰੋਧ ਕੀਤਾ ।










