ਭੇਦਭਰੇ ਹਾਲਾਤਾਂ ਵਿਚ ਸਪੇਨ ਵਿਖੇ ਹੋਈ ਪੰਜਾਬੀ ਨੌਜਵਾਨ ਦੀ ਮੌਤ

ਰਾਏਕੋਟ, 18 ਮਾਰਚ 2026 : ਪੰਜਾਬ (Punjab) ਦੇ ਸ਼ਹਿਰ ਰਾਏਕੋਟ ਦੇ ਵਸਨੀਕ ਇਕ ਪੰਜਾਬੀ ਨੌਜਵਾਨ (Punjabi youth) ਦੀ ਸਪੇਨ ਵਿਖੇ ਭੇਦਭਰੇ ਹਾਲਾਤਾਂ (Challenging circumstances) ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਜਿਸ ਪੰਜਾਬੀ ਨੌਜਵਾਨ ਦੀ ਸਪੇਨ (Spain) ਵਿਖੇ ਭੇਦਭਰੇ ਹਾਲਾਤਾਂ ਵਿਚ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਦਾ ਨਾਮ ਅਰਸ਼ਦੀਪ ਸਿੰਘ ਹੈ ਤੇ ਉਹ 32 ਸਾਲਾਂ ਦਾ ਹੈ । ਅਰਸ਼ਦੀਪ ਸਿੰਘ ਸਪੇਨ ਵਿਖੇ ਇਕ ਫੈਕਟਰੀ ਵਿਚ ਹੀ ਕਈ ਸਾਲਾਂ ਤੋਂ ਕੰਮ ਕਰਦਾ ਸੀ ਪਰ ਉਸਦੀ ਮੌਤ ਕਿਸ ਤਰ੍ਹਾਂ ਹੋਈ ਇਹ ਇਕ ਭੇਦ ਬਣਿਆਂ ਹੋਇਆ ਹੈ ।

ਕੀ ਦੱਸਿਆ ਅਰਸ਼ਦੀਪ ਦੇ ਪਿਤਾ ਨੇ

ਸਪੇਨ ਵਿਖੇ ਭੇਦਭਰੇ ਹਾਲਾਤਾਂ ਵਿਚ ਮੌਤ ਦੇ ਘਾਟ ਉਤਰ ਗਏ ਅਰਸ਼ਦੀਪ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਪਿੰਡ ਭੈਣੀ ਬੜਿੰਗਾ ਹਾਲਵਾਸੀ ਰਾਏਕੋਟ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ ਇਕਲੌਤਾ ਅਤੇ ਹੋਣਹਾਰ ਪੁੱਤਰ ਅਰਸ਼ਦੀਪ ਸਿੰਘ (32 ਸਾਲ) ਉਜਵਲ ਭਵਿੱਖ ਤੇ ਰੋਜ਼ਗਾਰ ਦੀ ਭਾਲ ਲਈ 8-9 ਸਾਲ ਪਹਿਲਾਂ ਸਪੇਨ ਗਿਆ ਸੀ ਅਤੇ ਪਿਛਲੇ 5 ਸਾਲਾਂ ਤੋਂ ਹੀ ਇੱਕ ਫੈਕਟਰੀ ਵਿੱਚ ਕੰਮ ਕਰ ਰਿਹਾ ਸੀ ਪ੍ਰੰਤੂ ਕੱਲ੍ਹ ਦੁਪਿਹਰ ਸਮੇਂ ਸਾਨੂੰ ਇੱਕ ਰਿਸ਼ਤੇਦਾਰ ਨੇ ਫੋਨ ਕਰਕੇ ਅਰਸ਼ਦੀਪ ਦੀ ਮੌਤ ਸਬੰਧੀ ਦੱਸਿਆ ਗਿਆ ।

ਪਰਿਵਾਰ ਨੇ ਕੀਤੀ ਅਰਸ਼ਦੀਪ ਦੀ ਮੌਤ ਦੇ ਕਾਰਨਾਂ ਦੀ ਜਾਂਚ ਦੀ ਮੰਗ

ਉਨ੍ਹਾਂ ਸਪੇਨ ਸਰਕਾਰ (Government of Spain) ਤੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਇਨਸਾਫ ਦਿੱਤੇ ਜਾਣ ਦੀ ਮੰਗ ਕੀਤੀ ਹੈ, ਉਥੇ ਹੀ ਪੰਜਾਬ ਅਤੇ ਭਾਰਤ ਸਰਕਾਰ ਨੂੰ ਇਸ ਮਾਮਲੇ ਸੰਬੰਧੀ ਸਪੇਨ ਸਰਕਾਰ ਨਾਲ ਗੱਲ ਕਰਨ ਦੀ ਗੁਹਾਰ ਲਗਾਈ ਹੈ ਤਾਂ ਜੋ ਉਨ੍ਹਾਂ ਦੇ ਇਕਲੌਤੇ ਪੁੱਤ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ ।