ਤਿਰੂਪਤੀ, 19 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਆਂਧਰਾ ਪ੍ਰਦੇਸ਼ (Andhra Pradesh) ਦੇ ਤਿਰੂਪਤੀ ਵਿਖੇ ਇਕ ਸਮਾਗਮ ਦੌਰਾਨ ਗਹਿਣੇ ਚੋਰੀ (Jewelry theft) ਕਰਨ ਤੋਂ ਬਾਅਦ ਕੋਰੀਅਰ ਰਾਹੀਂ ਵਾਪਸ ਕੀਤੇ ਜਾਣ ਦਾ ਪਤਾ ਚੱਲਿਆ ਹੈ ।
ਕੀ ਸੀ ਪੂਰਾ ਮਾਮਲਾ
ਪੁਲਸ ਅਧਿਕਾਰੀ ਵਲੋਂ ਮਿਲੀ ਜਾਣਕਾਰੀ ਅਨੁਸਾਰ ਲੱਗਭਗ 20 ਦਿਨ ਪਹਿਲਾਂ ਤਿਰੂਪਤੀ ਤੋਂ ਇਕ ਜੋੜਾ ਮੰਗਣੀ ਸਮਾਰੋਹ ਲਈ ਨਾਇਡਪੇਟਾ ਆਇਆ ਸੀ । ਉਨ੍ਹਾਂ ਦੇ ਗਹਿਣੇ ਉੱਥੋਂ ਚੋਰੀ ਹੋ ਗਏ ਸਨ । ਚੋਰੀ ਹੋਏ ਉਕਤ ਗਹਿਣੇ ਬਾਅਦ `ਚ ਇਕ ਕੋਰੀਅਰ ਰਾਹੀਂ ਵਾਪਸ (Return by courier) ਕਰ ਦਿੱਤੇ ਗਏ ।
ਜੋੜੇ ਨੂੰ ਉਨ੍ਹਾਂ ਦੇ ਘਰ ਦੇ ਐਡਰੈੱਸ `ਤੇ ਕੋਰੀਅਰ ਮਿਲਿਆ । ਪਰਿਵਾਰ ਨੇ ਗਹਿਣੇ ਮਿਲਣ ਤੋਂ ਬਾਅਦ ਅਧਿਕਾਰੀਆਂ ਨੂੰ ਸੂਚਿਤ ਕੀਤਾ । ਪੁਲਸ ਨੇ ਗਹਿਣਿਆਂ ਤੋਂ ਉਂਗਲੀਆਂ ਦੇ ਨਿਸ਼ਾਨ ਇਕੱਠੇ ਕੀਤੇ ਤੇ ਚੋਰੀ `ਚ ਸ਼ਾਮਲ ਵਿਅਕਤੀ ਦੀ ਪਛਾਣ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ।










