ਕੈਰੀ ਆਨ ਜੱਟਾ-4 ਵਿਚ ਨਜ਼ਰ ਆਉਣਗੇ ਸਵਰਗੀ ਜਸਵਿੰਦਰ ਭੱਲਾ

ਚੰਡੀਗੜ੍ਹ, 20 ਮਾਰਚ 2026 : ਪ੍ਰਸਿੱਧ ਪੰਜਾਬੀ ਕਾਮੇਡੀਅਨ (Punjabi comedian) ਜਸਵਿੰਦਰ ਸਿੰਘ ਭੱਲਾ ਦੇ ਮੁੜ ਏ. ਆਈ. ਅਵਤਾਰ ਦੇ ਚਲਦਿਆਂ ਕੈਰੀ ਆਨ ਜੱਟਾ-4 (Carry On Jatta-4) ਵਿਚ ਨਜ਼ਰ ਆਉਣ ਦਾ ਪਤਾ ਲੱਗਿਆ ਹੈ ।

ਕਦੋਂ ਰਿਲੀਜ਼ ਹੋਵੇਗੀ ਕੈਰੀ ਆਨ ਜੱਟਾ-4

ਮਿਲੀ ਜਾਣਕਾਰੀ ਮੁਤਾਬਕ ਸਵਰਗੀ ਪੰਜਾਬੀ ਕਾਮੇੇਡੀਅਨ ਜਸਵਿੰਦਰ ਭੱਲਾ (Jaswinder Bhalla) ਪੰਜਾਬੀ ਸਿਨੇਮਾ ਦੀ ਸੁਪਰਹਿਟ ਕਾਮੇਡੀ ਫ੍ਰੈਂਚਾਇਜੀ ਕੈਰੀ ਆਨ ਜੱਟਾ-4 ਵਿਚ ਇਕ ਵਾਰ ਫਿਰ ਏ. ਆਈ. ਅਵਤਾਰ ਦੇ ਚਲਦਿਆਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ ਅਤੇ ਇਕ ਵਾਰ ਫਿਰ ਸਿਨੇਮਾਘਰਾਂ ਵਿਚ ਸਾਰਿਆਂ ਨੂੰ ਹਸਾਉਂਦੇ ਨਜ਼ਰ ਆਉਣਗੇ। ਉਕਤ ਫਿ਼ਲਮ ਜੂਨ ਮਹੀਨੇ ਵਿਚ ਰਿਲੀਜ਼ ਹੋਣ ਦੇ ਅੰਦਾਜ਼ੇ ਹਨ ।

ਫਿ਼ਲਮ ਦਾ ਟੀਜ਼ਰ ਹੋਇਆ ਰਿਲੀਜ਼

ਪੰਜਾਬੀ ਫਿ਼ਲਮ (Punjabi film) ਕੈਰੀ ਆਨ ਜੱਟਾ-4 ਦੇ ਟੀਜ਼ਰ ਦੇ ਰਿਲੀਜ਼ ਹੋਣ ਦੇ ਚਲਦਿਆਂ ਜਸਵਿੰਦਰ ਭੱਲਾ ਦੇ ਚਾਹੁਣ ਵਾਲਿਆਂ ਵਿਚ ਇਕ ਵਾਰ ਫਿਰ ਖੁਸ਼ੀਆਂ ਹੀ ਖੁਸ਼ੀਆਂ ਪੈਦਾ ਹੋ ਗਈਆਂ ਹਨ । ਸੂਚਨਾ ਮੁਤਾਬਕ ਬੀਨੂੰ ਢਿੱਲੋਂ ਅਤੇ ਗਿੱਪੀ ਗਰੇਵਾਲ (Binnu Dhillon and Gippy Grewal) ਦੇ ਨਾਲ ਜਸਵਿੰਦਰ ਭੱਲਾ ਦਾ ਕਿਰਦਾਰ ਏ. ਆਈ. ਦੀ ਵਰਤੋਂ ਕਰਕੇ ਬਣਾਇਆ ਗਿਆ ਹੈ ।

ਫਿਲਮ ਵਿਚ ਸੁਣੇ ਜਾਣਗੇ ਭੱਲਾ ਦੀ ਆਵਾਜ਼ ਵਿਚ ਡਾਇਲਾਗਸ

ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ਰਾਹੀਂ ਜਸਵਿੰਦਰ ਭੱਲਾ ਦੀ ਆਵਾਜ਼ ਵਿੱਚ ਸੰਵਾਦ ਵੀ ਸੁਣੇ ਜਾਣਗੇ । ਫਿਲਮ ਦੇ ਟੀਜ਼ਰ ਵਿੱਚ ਜਸਵਿੰਦਰ ਭੱਲਾ ਦਾ ਏ. ਆਈ. ਅਵਤਾਰ ਬੀਨੂੰ ਢਿੱਲੋਂ ਅਤੇ ਗਿੱਪੀ ਗਰੇਵਾਲ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਇਹ ਸਿਰਫ਼ ਇੱਕ ਟੀਜ਼ਰ ਹੈ ਮੈਂ ਤੁਹਾਡੇ ਨਾਲੋਂ ਫਿਲਮ ਵਿੱਚ ਜਿਆਦਾ ਦਿਖਾਈ ਦੇਵਾਂਗਾ ।