ਕੋਲੰਬੀਆ, 24 ਮਾਰਚ 2026 : ਅਮਰੀਕਾ (America) ਦੇ ਸ਼ਹਿਰ ਕੋਲੰਬੀਆ ਵਿਖੇ ਹਵਾਈ ਸੈਨਾ ਦੇ ਫੌਜੀ ਜਹਾਜ਼ (Air Force military aircraft) ਦੇ ਰਨਵੇ ਤੇ ਹੀ ਉਡਾਣ ਭਰਦੇ ਵੇਲੇ ਹਾਦਸਾਗ੍ਰਸਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਿੰਨੇ ਜਣੇ ਗਏ ਮਾਰੇ
ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਜੋ ਕੋਲੰਬੀਆ (Colombia) ਵਿਖੇ ਹਵਾਈ ਸੈਨਾ ਦਾ ਇੱਕ ਫੌਜੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ (Accident) ਹੋ ਗਿਆ ਵਿੱਚ 30 ਤੋਂ ਵੱਧ ਲੋਕ ਮਾਰੇ ਗਏ ਹਨ। ਜਾਣਕਾਰੀ ਮੁਤਾਬਕ ਜਹਾਜ਼ ਵਿੱਚ 125 ਕੋਲੰਬੀਆਈ ਸੈਨਿਕ ਸਵਾਰ ਸਨ । ਇਹ ਹਾਦਸਾ ਪੇਰੂ ਦੀ ਸਰਹੱਦ ਦੇ ਨੇੜੇ ਦੱਖਣੀ ਐਮਾਜ਼ਾਨ ਖੇਤਰ ਦੇ ਪਿਊਰਟੋ ਲੇਗੁਇਜ਼ਾਮੋ ਵਿੱਚ ਵਾਪਰਿਆ ।
ਕੀ ਆਖਿਆ ਰੱਖਿਆ ਮੰਤਰੀ ਨੇ
ਰਾਇਟਰਜ਼ ਦੀ ਰਿਪੋਰਟ ਹੈ ਕਿ ਹੁਣ ਤੱਕ 34 ਲੋਕਾਂ ਦੀ ਮੌਤ (Death) ਦੀ ਪੁਸ਼ਟੀ ਹੋਈ ਹੈ । ਪੁਤੁਮਾਯੋ ਰਾਜ ਦੇ ਗਵਰਨਰ ਜੌਨ ਗੈਬਰੀਅਲ ਮੋਲੀਨਾ ਨੇ ਸਥਾਨਕ ਨਿਊਜ਼ ਆਉਟਲੈਟ ਕਾਰਾਕੋਲ ਨੋਟੀਸੀਅਸ ਨੂੰ ਦੱਸਿਆ ਕਿ 34 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚੋਂ 21 ਦੀ ਅਜੇ ਪਛਾਣ ਨਹੀਂ ਹੋ ਸਕੀ ਹੈ । ਰੱਖਿਆ ਮੰਤਰੀ ਪੇਡਰੋ ਸਾਂਚੇਜ਼ ਨੇ ਕਿਹਾ ਕਿ ਹਵਾਈ ਸੈਨਾ ਹਰਕੂਲੀਸ ਸੀ-130 ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ । ਜਹਾਜ਼ ਰਨਵੇਅ ਤੋਂ ਲਗਭਗ 1.5 ਕਿਲੋਮੀਟਰ ਦੂਰ ਲੈਂਡ ਕੀਤਾ ।









