ਕਾਰ ਦੇ ਖੱਡ ਵਿਚ ਡਿੱਗਣ ਕਰਕੇ ਤਿੰਨ ਵਿਅਕਤੀਆਂ ਦੀ ਜਿ਼ੰਦਗੀ ਹੋਈ ਤਾਰ-ਤਾਰ

ਹਿਮਾਚਲ ਪ੍ਰਦੇਸ, 28 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ (Himachal) ਦੇ ਜਿਲਾ ਕਾਂਗੜਾ ਦੇ ਸ਼ਾਹਪੁਰ ਵਿਖੇ ਇਕ ਕਾਰ ਦੇ ਡੂੰਘੀ ਖੱਡ ਵਿਚ ਡਿੱਗਣ ਕਰਕੇ ਤਿੰਨ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ ।

ਹਿਮਾਚਲ ਵਿਚ ਕਿਥੇ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਉਕਤ ਸੜਕ ਹਾਦਸਾ (Road accident) ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜਿਲ੍ਹੇ (Kangra District) ਦੇ ਸ਼ਾਹਪੁਰ ਵਿਧਾਨ ਸਭਾ ਹਲਕੇ ਵਿੱਚ ਧਾਰਕੰਡੀ ਰੋਡ `ਤੇ ਘੇਰਾ ਪਿੰਡ ਦੇ ਹਨੂੰਮਾਨ ਮੰਦਰ ਨੇੜੇ ਵਾਪਰਿਆ, ਜਿੱਥੇ ਕਾਰ ਕੰਟਰੋਲ ਗੁਆ ਬੈਠੀ ਅਤੇ ਇੱਕ ਡੂੰਘੀ ਖੱਡ ਵਿੱਚ ਡਿੱਗ ਗਈ । ਮ੍ਰਿਤਕਾਂ ਵਿੱਚ ਇੱਕ ਸਥਾਨਕ ਅਧਿਆਪਕ ਸ਼ਾਮਲ ਹੈ, ਜਦੋਂ ਕਿ ਪਰਿਵਾਰ ਦੇ ਦੋ ਹੋਰ ਮੈਂਬਰ ਗੰਭੀਰ ਜ਼ਖ਼ਮੀ (Seriously injured) ਹੋ ਗਏ । ਸੜਕ ਹਾਦਸੇ ਵਿੱਚ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਹੈ ।

ਕਾਰ ਟੁੱਟੀ ਹੋਈ ਦੇਖਣ ਤੇ ਲੱਗਿਆ ਹਾਦਸੇ ਦਾ ਪਤਾ

ਕਾਰ ਦੇ ਡੂੰਘੀ ਖੱਡ (Deep pit) ਵਿਚ ਡਿੱਗਣ ਦਾ ਉਸ ਵੇਲੇ ਪਤਾ ਲੱਗਿਆ ਜਦੋਂ ਸਵੇਰੇ ਉੱਥੋਂ ਲੰਘ ਰਹੇ ਸਥਾਨਕ ਲੋਕਾਂ ਨੇ ਇੱਕ ਡੂੰਘੀ ਖੱਡ ਵਿੱਚ ਇੱਕ ਟੁੱਟੀ ਹੋਈ ਕਾਰ ਦੇਖੀ । ਪ੍ਰਤੱਖਦਰਸ਼ੀਆਂ ਅਨੁਸਾਰ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ ਸੀ । ਸ਼ੱਕ ਹੈ ਕਿ ਇਹ ਹਾਦਸਾ ਰਾਤ ਦੇ ਹਨੇਰੇ ਵਿੱਚ ਹੋਇਆ ਹੋਵੇਗਾ ਅਤੇ ਜ਼ਖ਼ਮੀਆਂ ਨੂੰ ਘੰਟਿਆਂ ਤੱਕ ਮਦਦ ਨਹੀਂ ਮਿਲੀ ਹੋਣੀ ।

108 ਐਂਬੂਲੈਸ ਨੂੰ ਸੂਚਿਤ ਕਰਕੇ ਕੀਤੇ ਗਏ ਬਚਾਅ ਕਾਰਜ ਸ਼ੁਰੂ

ਰਾਹਗੀਰਾਂ ਨੇ ਸਵੇਰੇ ਪੁਲਿਸ ਅਤੇ 108 ਐਂਬੂਲੈਂਸ ਨੂੰ ਸੂਚਿਤ ਕੀਤਾ, ਜਿਸ ਨਾਲ ਬਚਾਅ ਕਾਰਜ ਸ਼ੁਰੂ ਹੋ ਗਿਆ । ਸਥਾਨਕ ਨਿਵਾਸੀਆਂ ਦੀ ਮਦਦ ਨਾਲ ਪੁਲਸ ਟੀਮ ਨੇ ਜ਼ਖ਼ਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਪਹੁੰਚਾਇਆ । ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਟਾਂਡਾ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ ਹੈ ।

ਪੁਲਸ ਨੇ ਕੇਸ ਦਰਜ ਕਰਕੇ ਜਾਂਚ ਕਰ ਦਿੱਤੀ ਹੈ ਸ਼ੁਰੂ

ਮੁੱਢਲੀ ਜਾਂਚ ਵਿਚ ਸੜਕ ਦੀ ਮਾੜੀ ਹਾਲਤ ਜਾਂ ਰਾਤ ਦੇ ਹਨੇਰੇ ਵਿੱਚ ਡਰਾਈਵਰ ਦਾ ਕੰਟਰੋਲ ਗੁਆਉਣਾ ਹਾਦਸੇ ਦਾ ਸੰਭਾਵਿਤ ਕਾਰਨ ਦੱਸਿਆ ਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਹੈ ਅਤੇ ਹਾਦਸੇ ਦੇ ਸਹੀ ਕਾਰਨਾਂ ਦੀ ਜਾਂਚ ਜਾਰੀ ਹੈ ।