ਛੱਤੀਸਗੜ੍ਹ, 31 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ (Chhattisgarh) ਵਿਖੇ ਤਲਾਸ਼ੀ ਮੁਹਿੰਮ ਦੌਰਾਨ ਮਾਓਵਾਦੀਆਂ ਦੇ ਹਥਿਆਰਾਂ (Weapons) ਦਾ ਇਕ ਵੱਡਾ ਜਖੀਰਾ ਬਰਾਮਦ ਕੀਤੇ ਜਾਣ ਦਾ ਸਮਾਚਾਰ ਹੈ ।
ਕਿਹੜੇ ਜਿ਼ਲੇ ਵਿਚ ਕੀਤੀ ਗਈ ਹੈ ਹਥਿਆਰਾਂ ਦੀ ਖੇਪ ਬਰਾਮਦ
ਛੱਤੀਸਗੜ੍ਹ ਦੇ ਨਵੇਂ ਬਣੇ ਜਿਲੇ ਮੋਹਲਾ-ਮਾਨਪੁਰ-ਅੰਬਾਗੜ੍ਹ ਚੌਕੀ ਨੇ ਇਕ ਤਲਾਸ਼ੀ ਮੁਹਿੰਮ ਦੌਰਾਨ ਮਾਓਵਾਦੀਆਂ (Maoists) ਦੇ ਹਥਿਆਰਾਂ ਦਾ ਵੱਡਾ ਜ਼ਖ਼ੀਰਾ ਬਰਾਮਦ ਕੀਤਾ ਹੈ । ਸ਼ਾਸਨ ਵੱਲੋਂ ਨਿਰਧਾਰਤ 31 ਮਾਰਚ ਦੀ ਸਮਾਂ ਹੱਦ ਤੋਂ ਪਹਿਲਾਂ ਹੀ ਪੁਲਸ ਨੇ ਜਿ਼ਲੇ ਨੂੰ `ਨਕਸਲ ਮੁਕਤ` ਐਲਾਣ ਕਰਨ ਦੀ ਦਿਸ਼ਾ `ਚ ਅੰਤਿਮ ਹਮਲਾ ਕਰਦੇ ਹੋਏ ਮਾਓਵਾਦੀਆਂ ਦੇ ਹਥਿਆਰਾਂ ਦਾ ਵੱਡਾ ਜ਼ਖ਼ੀਰਾ ਬਰਾਮਦ ਕੀਤਾ ਹੈ ।
ਕਿਸ ਦੀ ਸੂਚਨਾ ਦੇ ਆਧਾਰ ਕੀਤੇ ਗਏ ਹਥਿਆਰ ਬਰਾਮਦ
ਇਸ ਸਫਲਤਾ ਦੇ ਨਾਲ ਹੀ ਜਿਲੇ `ਚ ਪਿਛਲੇ 41 ਸਾਲਾਂ ਤੋਂ ਸਰਗਰਮ ਮਾਓਵਾਦੀ ਵਿਚਾਰਧਾਰਾ ਅਤੇ ਉਨ੍ਹਾਂ ਦੇ ਹਥਿਆਰਬੰਦ ਦਸਤੇ ਦਾ ਨਾਮੋ-ਨਿਸ਼ਾਨ ਮਿਟ ਗਿਆ ਹੈ । ਮੁਖਬਰ ਦੀ ਸੂਚਨਾ `ਤੇ ਕੋਵਾਚੀਟੋਲਾ ਅਤੇ ਮਦਨਵਾੜਾ ਦੇ ਕਲਵਰ ਜੰਗਲ `ਚ ਚਲਾਏ ਗਏ ਤਲਾਸ਼ੀ ਮੁਹਿੰਮ ਦੌਰਾਨ ਨਾਲੇ ਦੇ ਕੋਲ ਇਕ ਦਰੱਖਤ ਦੇ ਹੇਠਾਂ ਲੁਕੋ ਕੇ ਰੱਖੇ ਗਏ ਹਥਿਆਰ ਬਰਾਮਦ ਕੀਤੇ ਗਏ ।










