ਗੋਆ ਨਾਈਟ ਕਲੱਬ ਅੱਗ ਮਾਮਲੇ `ਚ ਲੂਥਰਾ ਭਰਾਵਾਂ ਨੂੰ ਜ਼ਮਾਨਤ

ਪਣਜੀ, 2 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਗੋਆ ਵਿਖੇ ਨਾਈਟ ਕਲੱਬ (Goa Nightclub) ਵਿਖੇ ਲੱਗੀ ਵਾਲੇ ਮਾਮਲੇ ਵਿਚ ਲੂਥਰਾ ਭਰਾਵਾਂ (Lutheran brothers) ਨੂੰ ਕੋਰਟ ਵਲੋਂ ਜ਼ਮਾਨਤ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕਿਸ ਅਦਾਲਤ ਵਲੋਂ ਦਿੱਤੀ ਗਈ ਹੈ ਜਮਾਨਤ

ਮਿਲੀ ਜਾਣਕਾਰੀ ਮੁਤਾਬਕ ਗੋਆ ਦੇ ਮਾਪੁਸਾ ਦੀ ਇਕ ਸੈਸ਼ਨ ਅਦਾਲਤ ਨੇ `ਬ੍ਰਚ ਬਾਏ ਰੋਮੀਓ ਲੇਨ ਨਾਈਟ ਕਲੱਬ` `ਚ ਭਿਆਨਕ ਅੱਗ ਨਾਲ ਸਬੰਧਤ ਮਾਮਲੇ `ਚ ਉਸ ਦੇ ਮਾਲਕਾਂ ਸੌਰਭ ਲੂਥਰਾ ਅਤੇ ਗੌਰਵ ਲੂਥਰਾ ਨੂੰ ਬੁੱਧਵਾਰ ਨੂੰ ਜ਼ਮਾਨਤ (Bail) ਦੇ ਦਿੱਤੀ । ਪਿਛਲੇ ਸਾਲ ਇਸ ਨਾਈਟ ਕਲੱਬ `ਚ ਭਿਆਨਕ ਅੱਗ ਲੱਗਣ ਨਾਲ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ ਸੀ । ਹਾਲਾਂਕਿ ਦੋਵੇਂ ਭਰਾ ਜੇਲ `ਚ ਹੀ ਰਹਿਣਗੇ ਕਿਉਂਕਿ ਉਨ੍ਹਾਂ ਨੂੰ ਇਕ ਹੋਰ ਮਾਮਲੇ `ਚ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਅਰਪੋਰਾ ਵਿਲੇਜ `ਚ ਸਥਿਤ ਇਸ ਕਲੱਬ `ਚ 6 ਦਸੰਬਰ 2025 ਨੂੰ ਅੱਗ ਲੱਗਣ ਦੇ ਕੁਝ ਹੀ ਘੰਟੇ ਬਾਅਦ ਦੋਵੇਂ ਭਰਾ ਥਾਈਲੈਂਡ ਭੱਜ ਗਏ ਸਨ । ਉਨ੍ਹਾਂ ਨੂੰ 17 ਦਸੰਬਰ ਨੂੰ ਥਾਈਲੈਂਡ ਤੋਂ ਹਵਾਲਗੀ ਰਾਹੀਂ ਅੰਜੁਨਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ । ਦੋਸ਼ ਹੈ ਕਿ ਨਾਈਟ ਕਲੱਬ ਲਈ ਲੋੜੀਂਦੀਆਂ ਮਨਜ਼ੂਰੀਆਂ ਨਹੀਂ ਲਈਆਂ ਗਈਆਂ ਸਨ ਅਤੇ ਵੱਖ-ਵੱਖ ਸੁਰੱਖਿਆ ਸਬੰਧੀ ਨਿਯਮਾਂ ਦੀ ਉਲੰਘਣਾ ਕੀਤੀ ਗਈ ਸੀ ।