ਭਾਜਪਾ ਦੇ ਦਫ਼ਤਰ ਤੇ ਹਮਲੇ ਮਾਮਲੇ ਵਿਚ ਪੁਲਸ ਨੇ ਦੋ ਵਿਅਕਤੀ ਰਾਊਂਡਅਪ ਕੀਤੇ

ਚੰਡੀਗੜ੍ਹ, 3 ਅਪ੍ਰੈਲ 2026 : ਚੰਡੀਗੜ੍ਹ ਵਿਖੇ ਲੰਘੇ ਦਿਨਾਂ ਭਾਜਪਾ ਦੇ ਦਫ਼ਤਰ (BJP office) ਦੇ ਨੇੜੇ ਹੋਏ ਹਮਲੇ ਦੇ ਮਾਮਲੇ ਵਿਚ ਪੰਜਾਬ ਪੁਲਸ ਵਲੋਂ ਦੋ ਵਿਅਕਤੀਆਂ (Two people) ਨੂੰ ਰਾਊਂਡਅਪ ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਦੋਵੇਂ ਜਣੇ

ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਵਿਖੇ ਭਾਜਪਾ ਦੇ ਹੈਡ ਕੁਆਰਟਰ ਨੇੇੜੇ ਹੋਏ ਹਮਲੇ ਦੇ ਮਾਮਲੇ ਵਿਚ ਜੋ ਪੰਜਾਬ ਪੁਲਸ ਵਲੋਂ ਮੋਰਿੰਡਾ ਤੋਂ ਦੋ ਵਿਅਕਤੀਆਂ ਨੂੰ ਰਾਊਂਡਅਪ (Roundup) ਕੀਤੇ ਜਾਣ ਦਾ ਪਤਾ ਚੱਲਿਆ ਹੈ ਦੋਵੇਂ ਜਣੇ ਪਿੰਡ ਰਤਨਗੜ੍ਹ ਦੇ ਵਸਨੀਕ ਅਮਨ ਤੇ ਗੁਰਤੇਜ (Aman and Gurtej)ਹਨ । ਪੁਲਸ ਵਲੋਂ ਪਿੰਡ ਰਤਨਗੜ੍ਹ ਵਿਚ ਮਾਰੇ ਗਏ ਛਾਪੇ ਦੌਰਾਨ ਜਦੋਂ ਘਰ ਦੀ ਜਾਂਚ ਕੀਤੀ ਗਈ ਤਾਂ ਪੁਲਸ ਨੂੰ ਉਥੋਂ ਕੁੱਝ ਵੀ ਬਰਾਮਦ ਨਹੀਂ ਹੋਇਆ ਪਰ ਪੁਲਸ ਨੂੰ ਉਕਤ ਵਿਅਕਤੀਆਂ ਕੋਲੋਂ ਇਕ ਪੀਲੇ ਰੰਗ ਦੇ ਲਿਫਾਫੇ ਵਿਚ ਜ਼ਰੂਰ ਕੁੱਝ ਬਰਾਮਦ ਹੋਇਆ ਹੈ, ਜਿਸ ਬਾਰੇ ਪੁਲਸ ਵਲੋਂ ਹਾਲੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ ।