ਬਾਗਪਤ, 3 ਅਪ੍ਰੈਲ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਬਾਗਪਤ ਦੇ ਸ਼ਹਿਰ ਬੜੌਤ ਦੇ ਬੜਕਾ ਰੋਡ ਖੇਤਰ ਵਿਖੇ ਇਕ ਬੱਚੇ ਦੀ ਮੌਤ (Death of a child) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹੈ ਇਹ ਬੱਚਾ
ਮਿਲੀ ਜਾਣਕਾਰੀ ਮੁਤਾਬਕ ਬੜੌਤ ਦੇ ਬੜਕਾ ਰੋਡ ਖੇਤਰ `ਚ ਟਿਊਬਵੈੱਲ ਦੇ ਖੁੱਲ੍ਹੇ ਟੋਏ (Open tubewell pits) `ਚ ਡਿੱਗਣ ਨਾਲ ਜਿਸ 10 ਸਾਲਾ ਬੱਚੇ ਦੀ ਮੌਤ ਹੋ ਗਈ ਹੈ ਦਾ ਨਾਮ ਇਰਸ਼ਾਦ ਹੈ । ਦੱਸਿਆ ਗਿਆ ਹੈ ਕਿ ਉਹ ਬੁੱਧਵਾਰ ਸ਼ਾਮ ਖੇਡਦੇ ਸਮੇਂ ਡੂੰਘੇ ਟੋਏ `ਚ ਡਿੱਗ (Fall into a pit) ਗਿਆ । ਸਥਾਨਕ ਲੋਕਾਂ ਨੇ ਉਸ ਨੂੰ ਬਾਹਰ ਕੱਢਣ ਦੀ ਕੋਸਿ਼ਸ਼ ਕੀਤੀ ਪਰ ਉਸ ਦੀ ਜਾਨ ਨਹੀਂ ਬਚ ਸਕੀ । ਘਟਨਾ ਤੋਂ ਬਾਅਦ ਖੇਤਰ `ਚ ਰੋਸ ਫੈਲ ਗਿਆ । ਲੋਕਾਂ ਨੇ ਦੋਸ਼ ਲਾਇਆ ਕਿ ਨਿਰਮਾਣ ਕਾਰਜ ਦੌਰਾਨ ਟਿਊਬਵੈੱਲ ਦਾ ਟੋਆ ਖੁੱਲ੍ਹਾ ਛੱਡ ਦਿੱਤਾ ਗਿਆ ਸੀ ਅਤੇ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਕੀਤੇ ਗਏ ਸਨ ।
ਕੀ ਦੱਸਿਆ ਨਗਰ ਪਾਲਿਕਾ ਦੇ ਕਾਰਜਕਾਰੀ ਅਧਿਕਾਰੀ ਨੇ
ਉਨ੍ਹਾਂ ਨੇ ਇਸ ਨੂੰ ਪ੍ਰਸ਼ਾਸਨਿਕ ਲਾਪ੍ਰਵਾਹੀ ਦੱਸਦਿਆਂ ਮੁਲਜ਼ਮਾਂ ਖਿ਼ਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ । ਨਗਰ ਪਾਲਿਕਾ ਦੇ ਕਾਰਜਕਾਰੀ ਅਧਿਕਾਰੀ ਮਨੋਜ ਰਸਤੋਗੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਅਤੇ ਲਾਪਰਵਾਹੀ ਪਾਏ ਜਾਣ `ਤੇ ਸਬੰਧਤ ਮੁਲਾਜ਼ਮਾਂ ਤੇ ਠੇਕੇਦਾਰ ਖਿਲਾਫ਼ ਕਾਰਵਾਈ ਹੋਵੇਗੀ । ਉੱਥੇ ਹੀ, ਪੁਲਸ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲਣ `ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।










