ਕਾਰ ਦੇ ਖੂਹ ਵਿਚ ਡਿੱਗਣ ਕਾਰਨ ਹੋਈ ਇੱਕੋ ਪਰਿਵਾਰ ਦੇ ਮੈਂਬਰਾਂ ਦੀ ਮੌਤ

ਮਹਾਰਾਸ਼ਟਰਾ, 4 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸਟਰਾ (Maharashtra) ਦੇ ਨਾਸਿਕ ਜਿ਼ਲੇ ਦੇ ਨੇੜੇ ਇਕ ਕਾਰ ਦੇ ਖੂਹ ਵਿਚ ਡਿੱਗਣ (Falling into a well) ਕਾਰਨ ਇੱਕੋ ਪਰਿਵਾਰ ਦੇ ਕਈ ਮੈਂਬਰਾਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕਿੰਨੇ ਮੈਂਬਰਾਂ ਦੀ ਹੋਈ ਮੌਤ

ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਨਾਸਿਕ ਜਿਲ੍ਹੇ (Nashik District) ਦੇ ਨੇੜੇ ਜੋ ਇੱਕ ਕਾਰ ਦੇ ਸੜਕ ਕੰਢੇ ਬਣੇ ਖੂਹ ਵਿਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਮੈਂਬਰਾਂ ਦੀ ਮੌਤ ਹੋ ਗਈ ਹੈ ਦੀ ਗਿਣਤੀ 9 ਦੱਸੀ ਜਾ ਰਹੀ ਹੈ । ਜਾਣਕਾਰੀ ਅਨੁਸਾਰ ਉਕਤ ਪਰਿਵਾਰ ਕਿਸੇ ਸਮਾਗਮ ਵਿਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਪਿੰਡ ਵਾਪਸ ਆ ਰਿਹਾ ਸੀ । ਘਟਨਾ ਸ਼ੁੱਕਰਵਾਰ ਰਾਤ ਨੂੰ ਲਗਭਗ 11:30 ਵਜੇ ਡਿੰਡੋਰੀ ਤਾਲੁਕਾ ਦੇ ਸਿ਼ਵਾਜੀਨਗਰ ਇਲਾਕੇ ਵਿੱਚ ਵਾਪਰੀ ।

ਬਚਾਅ ਕਾਰਜਾਂ ਲਈ ਟੀਮਾਂ ਨੇ ਪਹੁੰਚ ਕੀਤੀ ਕਾਰਵਾਈ ਸ਼ੁਰੂ

ਕਾਰ ਦੇ ਖੂਹ ਵਿਚ ਡਿੱਗਣ ਦੇ ਚਲਦਿਆਂ ਵਾਪਰੇ ਘਟਨਾਕ੍ਰਮ ਦਾ ਪਤਾ ਚਲਦਿਆਂ ਹੀ ਪੁਲਸ, ਫਾਇਰ ਬ੍ਰਿਗੇਡ (Fire brigade) ਅਤੇ ਹੋਰ ਟੀਮਾਂ ਬਚਾਅ ਕਾਰਜਾਂ ਲਈ ਪਹੁੰਚੀਆਂ, ਜਿਨ੍ਹਾਂ ਪਹੁੰਚ ਕੇ ਬਚਾਅ ਕਾਰਜ ਤਾਂ ਸ਼ੁਰੂ ਕੀਤੇ ਪਰ ਖੂਹ ਦੇ ਪਾਣੀ ਨਾਲ ਭਰੇ ਹੋਣ ਕਾਰਨ ਕਿਸੇ ਦੀ ਵੀ ਜਾਨ ਨਹੀਂ ਬਚਾਈ ਜਾ ਸਕੀ । ਬਾਅਦ ਵਿਚ ਕਰੇਨਾਂ ਦੀ ਮਦਦ ਨਾਲ ਕਾਰ ਤੇ ਲਾਸ਼ਾਂ ਨੂੰ ਖੂਹ ਵਿਚੋਂ ਬਾਹਰ ਕੱਢਿਆ ਗਿਆ । ਉਕਤ ਹਾਦਸੇ ਵਿੱਚ ਇੱਕੋ ਪਰਿਵਾਰ ਜਿਨ੍ਹਾਂ ਮੈਂਬਰਾਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਵਿੱਚ ਪਤੀ, ਪਤਨੀ, ਬੱਚੇ ਅਤੇ ਰਿਸ਼ਤੇਦਾਰ ਸ਼ਾਮਲ ਸਨ । ਪੁਲਸ ਨੇ ਮਾਮਲਾ ਦਰਜ (Case registered) ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।