ਸ੍ਰੀਨਗਰ, 4 ਅਪ੍ਰੈਲ 2026 : ਪਾਕਿਸਤਾਨ ਦੇ ਕਬਜੇ ਵਾਲੇ ਖੇਤਰ ਵਿਚ ਬਣੇ ਪੀ. ਓ. ਕੇ. ਨੂੰ ਵੀ ਭਾਰਤ ਵਿਚ ਛੇਤੀ ਹੀ ਮਿਲਾਉਣ ਦੀ ਗੱਲ ਆਖੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ ।
ਕਿਸ ਨੇ ਆਖੀ ਹੈ ਇਹ ਗੱਲ
ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ (ਪੀ. ਓ. ਕੇ.) ਨੂੰ ਵੀ ਛੇਤੀ ਹੀ ਭਾਰਤ ਵਿਚ ਮਿਲਾ ਲਿਆ ਜਾਵੇਗਾ ਸਬੰਧੀ ਗੱਲ ਆਲ ਇੰਡੀਆ ਮੁਸਲਿਮ ਆਰਗੇਨਾਈਜ਼ੇਸ਼ਨ (All India Muslim Organization) ਦੇ ਮੁੱਖ ਇਮਾਮ ਉਮਰ ਅਹਿਮਦ ਇਲਿਆਸੀ ਨੇ ਆਖੀ ਹੈ । ਉਨ੍ਹਾਂ ਪੱਤਰਕਾਰਾਂ ਨੂੰ ਵੀ ਕਿਹਾ ਕਿ ਮੈਂ ਇੱਥੇ ਕਸ਼ਮੀਰ `ਚ ਖੜ੍ਹੇ ਹੋ ਕੇ ਆਪਣੇ ਗੁਆਂਢੀ ਦੇਸ਼ ਨੂੰ ਕਹਿਣਾ ਚਾਹੁੰਦਾ ਹਾਂ ਕਿ ਭਾਰਤ ਦਾ ਅਟੁੱਟ ਅੰਗ ਪੀ. ਓ. ਕੇ. (P. O. K.) ਯਕੀਨੀ ਤੌਰ `ਤੇ ਭਾਰਤ `ਚ ਮਿਲਾ ਲਿਆ ਜਾਵੇਗਾ ਕਿਉਂਕਿ ਪੀ. ਓ. ਕੇ. ਦੇ ਲੋਕ ਉੱਥੇ ਰੈਫਰੈਂਡਮ ਚਾਹੁੰਦੇ ਹਨ ।
ਪੀ. ਓ. ਕੇ. ਦੇ ਨਿਵਾਸੀ ਭਾਰਤ ਨਾਲ ਰਲੇਵੇਂ ਲਈ ਬੇਤਾਬ ਹਨ
ਉਨ੍ਹਾਂ ਨੇ ਜੰਮੂ-ਕਸ਼ਮੀਰ (Jammu and Kashmir) `ਚ ਹੋਏ ਵਿਕਾਸ ਅਤੇ ਖੁਸ਼ਹਾਲੀ ਦਾ ਜਿ਼ਕਰ ਕਰਦਿਆਂ ਦਾਅਵਾ ਕੀਤਾ ਕਿ ਪੀ. ਓ. ਕੇ. ਦੇ ਨਿਵਾਸੀ ਭਾਰਤ ਦੇ ਨਾਲ ਰਲੇਵੇਂ ਲਈ ਬੇਤਾਬ ਹਨ । ਇਲਿਆਸੀ ਨੇ ਕਿਹਾ ਕਿ ਅੱਲ੍ਹਾ ਨੇ ਚਾਹਿਆ ਤਾਂ ਘਰ ਵਾਪਸੀ ਦੀ ਉਨ੍ਹਾਂ ਦੀ ਇੱਛਾ ਪੂਰੀ ਹੋਵੇਗੀ । ਉੱਥੇ ਅਜਿਹੇ ਲੋਕ ਹਨ, ਜੋ ਅਜਿਹਾ ਚਾਹੁੰਦੇ ਹਨ। ਉਹ ਕਸ਼ਮੀਰ ਦਾ ਵਿਕਾਸ ਦੇਖ ਕੇ ਖੁਸ਼ ਹਨ। ਇਹ ਦੇਖਦੇ ਹੋਏ ਕਿ ਕਸ਼ਮੀਰ ਅੱਜ ਕਿਸ ਤਰ੍ਹਾਂ ਤਰੱਕੀ ਕਰ ਰਿਹਾ ਹੈ, ਪੀ.ਓ. ਕੇ. ਬਹੁਤ ਜਲਦ ਭਾਰਤ `ਚ ਸ਼ਾਮਲ ਹੋ ਜਾਵੇਗਾ ।










