ਕੋਲਕਾਤਾ, 7 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਦੱਖਣੀ ਕੋਲਕਾਤਾ (South Kolkata) ਦੇ ਪਰਨਾਸੀ ਖੇਤਰ ਵਿਖੇ ਭੰਨਤੋੜ ਮਾਮਲੇ ਵਿਚ ਕਾਂਗਰਸੀ ਉਮੀਦਵਾਰ ਵਿਰੁੱਧ ਐਫ. ਆਈ. ਆਰ. ਦਰਜ (FIR registered) ਕੀਤੇ ਜਾਣ ਦਾ ਸਮਾਚਾਰ ਹੈ ।
ਕੌਣ ਹੈ ਇਹ ਉਮੀਦਵਾਰ
ਮਿਲੀ ਜਾਣਕਾਰੀ ਅਨੁਸਾਰ ਦੱਖਣੀ ਕੋਲਕਾਤਾ ਦੇ ਪਰਨਾਸ਼ੀ ਖੇਤਰ `ਚ ਜੋ ਕਥਿਤ ਭੰਨਤੋੜ (Vandalism) ਦੇ ਮਾਮਲੇ `ਚ ਪੱਛਮੀ ਬੰਗਾਲ ਦੇ ਬੇਹਾਲਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਤ੍ਰਿਣਮੂਲ ਕਾਂਗਰਸ ਦੀ ਉਮੀਦਵਾਰ ਕੇਸ ਦਰਜ ਕੀਤਾ ਗਿਆ ਹੈ ਦਾ ਨਾਮ ਰਤਨਾ ਚਟੋਪਾਧਿਆਏ (Ratna Chattopadhyay) ਹੈ ਤੇ ਇਸ ਤੋਂ ਇਲਾਵਾ 6 ਹੋਰਨਾਂ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਗਈ ਹੈ ।
ਕੀ ਦੱਸਿਆ ਪੁਲਸ ਅਧਿਕਾਰੀ ਨੇ
ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ `ਚ ਹੁਣ ਤੱਕ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਭਾਜਪਾ ਨੇਤਾ ਮਨੋਜ ਹਲਦਰ ਵੱਲੋਂ ਚਟੋਪਾਧਿਆਏ ਤੇ ਹੋਰਨਾਂ ਵਿਰੁੱਧ ਸਿ਼ਕਾਇਤ ਦਰਜ ਕਰਵਾਉਣ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਸੀ । ਆਪਣੀ ਸਿ਼ਕਾਇਤ `ਚ ਉਨ੍ਹਾਂ ਦੋਸ਼ ਲਗਾਇਆ ਸੀ ਕਿ ਤ੍ਰਿਣਮੂਲ ਕਾਂਗਰਸ (Trinamool Congress) ਦੇ 7 ਵਰਕਰਾਂ ਨੇ ਉਨ੍ਹਾਂ ਤੇ ਹੋਰਾਂ ਗਲਤ ਢੰਗ ਨਾਲ ਰੋਕਿਆ, ਉਨ੍ਹਾਂ ਦੇ ਇਕ ਸਾਥੀ `ਤੇ ਹਮਲਾ ਕੀਤਾ ਤੇ ਉਨ੍ਹਾਂ ਦੇ ਪਾਰਟੀ ਦਫ਼ਤਰ ਤੋਂ ਇਕ ਲੈਪਟਾਪ ਤੇ ਸਾਮਾਨ ਚੋਰੀ ਕਰ ਲਿਆ । ਹਲਦਰ ਨੇ ਦਾਅਵਾ ਕੀਤਾ ਕਿ ਮੁਲਜ਼ਮਾਂ ਨੇ ਇਲਾਕੇ `ਚ ਭੰਨਤੋੜ ਵੀ ਕੀਤੀ ਅਤੇ ਪਾਰਟੀ ਦਫ਼ਤਰ ਦੇ ਸਾਹਮਣੇ ਲੱਗੇ ਝੰਡਿਆਂ ਤੇ ਬੈਨਰਾਂ ਨੂੰ ਨੁਕਸਾਨ ਪਹੁੰਚਾਇਆ ।










