ਛਤਰਪਤੀ ਸੰਭਾਜੀਨਗਰ, 7 ਅਪ੍ਰੈਲ 2026 : ਭਾਰਤ ਦੇਸ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਨਾਂਦੇੜ ਵਿਖੇ ਇਕ ਸਿ਼ਵ ਸੈਨਾ ਵਰਕਰ ਦਾ ਕਤਲ (Murder) ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।
ਕੀ ਜਾਣਕਾਰੀ ਦਿੱਤੀ ਪੁਲਸ ਅਧਿਕਾਰੀ ਨੇ
ਮਹਾਰਾਸ਼ਟਰ ਦੇ ਨਾਂਦੇੜ ਸ਼ਹਿਰ (Nanded city) `ਚ ਲੰਘੇ ਦਿਨੀਂ ਤੜਕੇ ਜੋ ਤਿੰਨ ਲੋਕਾਂ ਵਲੋਂ ਇਕ ਸਿਵ ਸੈਨਾ ਵਰਕਰ (Shiv Sena worker) ਦਾ ਕਤਲ ਕਰ ਦਿੱਤਾ ਗਿਆ ਹੈ ਸਬੰਧੀ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 3 ਦਿਨਾਂ `ਚ ਇਹ ਨਾਂਦੇੜ `ਚ ਕਿਸੇ ਜਨਤਕ ਜਗ੍ਹਾ `ਤੇ ਹੋਏ ਕਤਲ ਦੀ 5ਵੀਂ ਘਟਨਾ ਹੈ ।
ਕੌਣ ਹੈ ਜਿਸਦਾ ਕਤਲ ਕਰ ਦਿੱਤਾ ਗਿਆ
ਅਧਿਕਾਰੀ ਦੇ ਮੁਤਾਬਕ ਸੋਨੂ ਕਲਿਆਣਕਰ (Sonu Kalyankar) (35) ਤੜਕੇ ਕਰੀਬ 5. 30 ਵਜੇ ਸ਼੍ਰੀਨਗਰ ਇਲਾਕੇ `ਚ ਸੈਰ `ਤੇ ਨਿਕਲਿਆ ਸੀ, ਓਦੋਂ ਹੀ 3 ਲੋਕਾਂ ਨੇ ਉਸ ਉੱਤੇ ਤੇਜ਼ਧਾਰ ਹਥਿਆਰਾਂ (Sharp weapons) ਨਾਲ ਹਮਲਾ ਕਰ ਦਿੱਤਾ । ਉਨ੍ਹਾਂ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਇਹ ਕਤਲ ਜੇਲ `ਚ ਬੰਦ ਇਕ ਕੈਦੀ ਦੇ ਇਸ਼ਾਰੇ `ਤੇ ਕੀਤਾ ਗਿਆ, ਜਿਸ ਦਾ ਕਲਿਆਣਕਰ ਦੇ ਨਾਲ ਵਿਵਾਦ ਸੀ ਅਤੇ ਜਿਸ ਨੇ ਪਹਿਲਾਂ ਉਸ ਉੱਤੇ ਗੋਲੀ ਚਲਾਈ ਸੀ । ਇਸ ਮਾਮਲੇ `ਚ 2 ਲੋਕਾਂ ਨੂੰ ਹਿਰਾਸਤ `ਚ ਲਿਆ ਗਿਆ ਹੈ ।










