ਪੰਜਾਬ `ਚ ਗ੍ਰਨੇਡ ਦੀ ਸਮੱਗਲਿੰਗ ਸਬੰਧੀ ਮੁਲਜ਼ਮ ਗੁਜਰਾਤ `ਚ ਗ੍ਰਿਫ਼ਤਾਰ

ਅਹਿਮਦਾਬਾਦ, 7 ਅਪ੍ਰੈਲ 2026 : ਗੁਜਰਾਤ ਅੱਤਵਾਦ ਵਿਰੋਧੀ ਦਸਤੇ (Gujarat Anti-Terrorism Squad) ਤੇ ਬਨਾਸਕਾਂਠਾ ਪੁਲਸ ਵਲੋਂ ਸਾਂਝੇ ਓਪਰੇਸ਼ਨ ਦੌਰਾਨ ਇਕ ਵਿਅਕਤੀ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੌਣ ਹੈ ਜਿਸਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਗੁਜਰਾਤ ਅੱਤਵਾਦ ਵਿਰੋਧੀ ਦਸਤੇ (ਏ. ਟੀ. ਐੱਸ.) ਤੇ ਪੁਲਸ ਨੇ ਪੰਜਾਬ `ਚ ਗ੍ਰਨੇਡ ਦੀ ਸਮੱਗਲਿੰਗ (Grenade smuggling) ਸਬੰਧੀ ਮੁਲਜ਼ਮ ਤੇ ਆਈ. ਐੱਸ. ਆਈ. ਲਈ ਕੰਮ ਕਰਨ ਵਾਲੇ ਇਕ ਪਾਕਿਸਤਾਨੀ ਗੈਂਗਸਟਰ ਨਾਲ ਸਬੰਧਾਂ ਦੇ ਸ਼ੱਕ ਹੇਠ ਬਿਕਰਮਜੀਤ ਸਿੰਘ ਉਰਫ਼ ਵਿੱਕੀ (Bikramjit Singh alias Vicky) ਨੂੰ ਡੀਸਾ ਕਸਬੇ ਤੋਂ ਗ੍ਰਿਫਤਾਰ ਕੀਤਾ ਹੈ ।

ਕੀ ਦੱਸਿਆ ਏ. ਟੀ. ਐਸ. ਦਸਤੇ ਨੇ

ਅੱਤਵਾਦ ਵਿਰੋਧੀ ਦਸਤੇ ਨੇ ਕਿਹਾ ਕਿ ਬਿਕਰਮਜੀਤ ਨੇ ਕਥਿਤ ਤੌਰ `ਤੇ ਆਪਣੇ ਹੈਂਡਲਰਾਂ ਦੇ ਨਿਰਦੇਸ਼ਾਂ ਅਨੁਸਾਰ ਪੁਲਸ ਸਟੇਸ਼ਨਾਂ ਤੇ ਹੋਰ ਸੁਰੱਖਿਆ ਅਦਾਰਿਆਂ `ਤੇ ਹਮਲਿਆਂ ਦੀ ਸਾਜਿ਼ਸ਼ ਰਚਣ `ਚ ਮੁੱਖ ਭੂਮਿਕਾ ਨਿਭਾਈ ਸੀ । ਏ. ਟੀ. ਐੱਸ. ਵੱਲੋਂ ਜਾਰੀ ਇਕ ਰਿਲੀਜ਼ ਅਨੁਸਾਰ ਪੰਜਾਬ ਪੁਲਸ ਵੱਲੋਂ ਸਾਂਝੀ ਕੀਤੀ ਗਈ ਖਾਸ ਜਾਣਕਾਰੀ ਦੇ ਅਧਾਰ `ਤੇ ਏ. ਟੀ. ਐੱਸ. ਤੇ ਬਨਾਸਕਾਂਠਾ ਪੁਲਸ ਦੀ ਇਕ ਟੀਮ ਨੇ ਬਿਕਰਮਜੀਤ ਨੂੰ ਡੀਸਾ ਕਸਬੇ ਤੋਂ ਗ੍ਰਿਫ਼ਤਾਰ ਕੀਤਾ । ਉੱਥੇ ਉਹ ਸੜਕ ਕਿਨਾਰੇ ਇਕ ਰੈਸਟੋਰੈਂਟ `ਚ ਸਹਾਇਕ ਵਜੋਂ ਕੰਮ ਕਰ ਰਿਹਾ ਸੀ । ਉਸ ਨੇ ਆਪਣੀ ਅਸਲ ਪਛਾਣ ਲੁਕੋਈ ਹੋਈ ਸੀ ।