ਨਵੀਂ ਦਿੱਲੀ, 8 ਅਪ੍ਰੈਲ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ (Central Investigation Agency) ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਜਾਇਦਾਦ ਕੁਰਕ ਕਰਨ ਦੇ ਮਾਮਲੇ ਵਿਚ ਕਰੋੜਾਂ ਦੇ ਕੁਰਕੀ ਹੁਕਮ ਜਾਰੀ ਕੀਤੇ ਹਨ ।
`ਅਲ-ਫਲਾਹ’ ਗਰੁੱਪ ਦੇ ਪ੍ਰਧਾਨ ਦੀ ਕਿੰਨੇ ਕਰੋੜ ਦੀ ਜਾਇਦਾਦ ਕੁਰਕ
ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਅਲ-ਫਲਾਹ ਗਰੁੱਪ ਦੇ ਪ੍ਰਧਾਨ ਜਵਾਦ ਅਹਿਮਦ ਸਿੱਦੀਕੀ (61) ਖਿ਼ਲਾਫ਼ ਮਨੀ ਲਾਂਡਰਿੰਗ (Money laundering) ਜਾਂਚ ਤਹਿਤ ਦਿੱਲੀ ਦੇ ਜਾਮੀਆ ਨਗਰ `ਚ ਇਕ ਘਰ, ਫਰੀਦਾਬਾਦ `ਚ ਖੇਤੀ ਦੀ ਜ਼ਮੀਨ ਅਤੇ ਕਈ ਬੈਂਕ ਖਾਤਿਆਂ `ਚ ਜਮ੍ਹਾ ਰਾਸ਼ੀ ਕੁਰਕ (Hook) ਕੀਤੀ ਹੈ, ਜਿਨ੍ਹਾਂ ਦੀ ਕੁੱਲ ਕੀਮਤ 39.45 ਕਰੋੜ ਰੁਪਏ ਹੈ ।
ਆਰਜੀ ਕੁਰਕੀ ਹੁਕਮ ਈ. ਡੀ. ਨੇ ਜਾਇਦਾਦਾਂ ਦੇ ਲੈਣ-ਦੇਣ ਤੇ ਰੋਕ ਲਗਾਉਣ ਲਈ ਕੀਤੇ ਹਨ
ਈ. ਡੀ. ਨੇ ਮਨੀ ਲਾਂਡਰਿੰਗ ਰੋਕੂ ਐਕਟ ਦੇ ਨਿਯਮਾਂ ਤਹਿਤ ਇਨ੍ਹਾਂ ਜਾਇਦਾਦਾਂ ਦੇ ਲੈਣ-ਦੇਣ `ਤੇ ਰੋਕ ਲਗਾਉਣ ਲਈ ਆਰਜ਼ੀ ਕੁਰਕੀ ਹੁਕਮ ਜਾਰੀ ਕੀਤਾ ਹੈ । ਸਿੱਦੀਕੀ ਜੇਲ `ਚ ਬੰਦ ਹੈ । ਉਸ ਖਿ਼ਲਾਫ਼ ਇਹ ਤਾਜ਼ਾ ਕਾਰਵਾਈ ਮਨੀ ਲਾਂਡਰਿੰਗ ਦੇ ਮਾਮਲੇ ਤਹਿਤ ਹੋਈ ਹੈ, ਜੋ ਉਸ ਦੇ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨਾਲ ਕਥਿਤ ਧੋਖਾਦੇਹੀ ਨਾਲ ਸੰਬੰਧਤ ਹੈ । ਹਰਿਆਣਾ ਦੇ ਫਰੀਦਾਬਾਦ ਸਥਿਤ ਅਲ-ਫਲਾਹ ਯੂਨੀਵਰਸਿਟੀ (Al-Falah University) 10 ਨਵੰਬਰ-2025 ਨੂੰ ਦਿੱਲੀ ਦੇ ਲਾਲ ਕਿਲ੍ਹਾ ਖੇਤਰ `ਚ ਹੋਏ ਧਮਾਕੇ ਨਾਲ ਜੁੜੇ ਇਕ `ਸਫੈਦਪੋਸ਼` ਅੱਤਵਾਦੀ ਮਾਡਿਉਲ ਦੀ ਜਾਂਚ ਦੌਰਾਨ ਜਾਂਚ ਏਜੰਸੀਆਂ ਦੇ ਰਾਡਾਰ `ਤੇ ਆਈ ਸੀ। ਇਸ ਧਮਾਕੇ `ਚ 15 ਲੋਕ ਮਾਰੇ ਗਏ ਸਨ ।










