ਐੱਨ. ਸੀ. ਈ. ਆਰ. ਟੀ. ਨੇ ਕੀਤਾ ਸਿਲੇਬਸ ਕਮੇਟੀ `ਚ ਬਦਲਾਅ

ਨਵੀਂ ਦਿੱਲੀ, 9 ਅਪ੍ਰੈਲ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਮਾਨਯੋਗ ਤੇ ਸਰਵਉਚ ਸੁਪਰੀਮ ਕੋਰਟ (Supreme Court) ਦੇ ਹੁਕਮਾਂ ਤੋਂ ਬਾਅਦ ਹੀ ਸਿਲੇਬਸ ਕਮੇਟੀ (Syllabus Committee) ਵਿਚ ਬਦਲਾਅ ਦਾ ਪਤਾ ਚੱਲਿਆ ਹੈ ।

ਕਿਊਂ ਕੀਤਾ ਆਖਰਕਾਰ ਕਮੇਟੀ ਨੇ ਬਦਲਾਅ

8ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਪਾਠ-ਪੁਸਤਕ `ਚ `ਨਿਆਂਪਾਲਿਕਾ `ਚ ਭ੍ਰਿਸ਼ਟਾਚਾਰ` ਨਾਲ ਸਬੰਧਤ ਇਕ ਭਾਗ ਨੂੰ ਲੈ ਕੇ ਸੁਪਰੀਮ ਕੋਰਟ ਦੀ ਝਾੜ ਤੋਂ ਬਾਅਦ ਰਾਸ਼ਟਰੀ ਵਿੱਦਿਅਕ ਖੋਜ ਅਤੇ ਸਿਖਲਾਈ ਕੌਂਸਲ (ਐੱਨ. ਸੀ. ਈ. ਆਰ. ਟੀ.) ਨੇ ਆਪਣੀ ਸਿਲੇਬਸ ਕਮੇਟੀ `ਚ ਬਦਲਾਅ ਕਰਦੇ ਹੋਏ ਇਸ ਦਾ ਮੁੜ-ਗਠਨ ਕੀਤਾ ਹੈ ।

ਕੌਣ ਕੌਣ ਹੈ ਕਮੇਟੀ ਵਿਚ ਸ਼ਾਮਲ

ਐੱਨ. ਸੀ. ਈ. ਆਰ. ਟੀ. (N. C. E. R. T.) ਦੀ ਰਾਸ਼ਟਰੀ ਸਿਲੇਬਸ ਅਤੇ ਪੜ੍ਹਨ-ਪੜ੍ਹਾਉਣ ਸਮੱਗਰੀ ਕਮੇਟੀ `ਚ ਭਾਰਤੀ ਟੈਕਨਾਲੋਜੀ ਸੰਸਥਾ (ਆਈ. ਆਈ. ਟੀ.) ਮਦਰਾਸ ਦੇ ਡਾਇਰੈਕਟਰ ਵੀ ਕਾਮਕੋਟੀ, ਭਾਰਤੀ ਇਤਿਹਾਸ ਖੋਜ ਪ੍ਰੀਸ਼ਦ ਦੇ ਪ੍ਰਧਾਨ ਰਘੂਵੇਂਦਰ ਤੰਵਰ, `ਨੈਸ਼ਨਲ ਲਾਅ ਸਕੂਲ ਆਫ਼ ਇੰਡੀਆ ਯੂਨੀਵਰਸਿਟੀ` ਦੇ ਸਾਬਕਾ ਉਪ-ਕੁਲਪਤੀ ਆਰ. ਵੈਂਕਟ ਰਾਓ ਅਤੇ ਕੇਂਦਰੀ ਵਿੱਦਿਅਕ ਟੈਕਨਾਲੋਜੀ ਸੰਸਥਾ, ਐੱਨ. ਸੀ. ਈ. ਆਰ. ਟੀ. ਦੇ ਸੰਯੁਕਤ ਡਾਇਰੈਕਟਰ-ਇੰਚਾਰਜ ਪ੍ਰਸਾਦ ਚਾਰ ਅਮਰਿੰਦਰ ਬੇਹੇਰਾ ਸ਼ਾਮਲ ਹਨ ।

ਕਿਸ ਕਿਸ ਨੂੰ ਦਿੱਤਾ ਗਿਆ ਸੀ ਹਟਾ

ਅਦਾਲਤ ਦੇ ਹੁਕਮ ਤੋਂ ਬਾਅਦ ਐੱਨ. ਐੱਸ. ਟੀ. ਸੀ. ਤੋਂ ਤਿੰਨ ਮੈਂਬਰਾਂ ਨੂੰ ਹਟਾ ਦਿੱਤਾ ਗਿਆ ਹੈ । ਇਨ੍ਹਾਂ `ਚ ਆਈ. ਆਈ. ਟੀ. ਗਾਂਧੀਨਗਰ ਦੇ ਸਾਬਕਾ ਗੈਸਟ ਪ੍ਰੋਫੈਸਰ ਮਿਸ਼ੇਲ ਡੈਨਿਨੋ, ਚੇਨਈ ਸਥਿਤ `ਸੈਂਟਰ ਫਾਰ ਪਾਲਿਸੀ ਸਟੱਡੀਜ਼` ਦੇ ਪ੍ਰਧਾਨ ਐੱਮ. ਡੀ. ਸ੍ਰੀਨਿਵਾਸ ਅਤੇ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਸਾਬਕਾ ਪ੍ਰਧਾਨ ਸਵਰਗੀ ਬਿਬੇਕ ਦੇਬਰੋਏ ਸ਼ਾਮਲ ਹਨ ।