ਨਵੀਂ ਦਿੱਲੀ, 9 ਅਪ੍ਰੈਲ 2026 : ਭਾਰਤ ਦੇਸ਼ ਵਿਚੋਂ ਫਰਾਰ ਹੋ ਕੇ ਵਿਦੇਸ਼ੀ ਮੁਲਕ ਜਾ ਛੁਪੇ ਭਾਰਤੀ ਵਪਾਰੀ (Indian businessman) ਮੇਹੁਲ ਚੌਕਸੀ ਮਾਮਲੇ ਵਿਚ ਬੈਲਜੀਅਮ ਦੀ ਅਦਾਲਤ (Belgiam court) ਨੇ ਇਕ ਅਹਿਮ ਫ਼ੈਸਲਾ ਲਿਆ ਹੈ ।
ਕੀ ਆਖਿਆ ਹੈ ਅਦਾਲਤ ਨੇ
ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ (Mehul Choksi) ਦੀ ਹਵਾਲਗੀ ਦੇ ਮਾਮਲੇ `ਚ ਭਾਰਤ ਨੂੰ ਵੱਡੀ ਰਾਹਤ ਮਿਲੀ ਹੈ । ਬੈਲਜੀਅਮ ਦੇ ਐਂਟਵਰਪ ਸ਼ਹਿਰ ਦੀ ਅਪੀਲੀ ਅਦਾਲਤ ਨੇ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਚੋਕਸੀ ਦੇ ਖਿਲਾਫ 7 ਵਿਚੋਂ 6 ਦੋਸ਼ਾਂ ਦੇ ਆਧਾਰ `ਤੇ ਹਵਾਲਗੀ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ ।
ਅਦਾਲਤ ਦੇ ਚੈਂਬਰ ਆਫ ਐਕੁਜੇਸ਼ਨ ਨੇ ਕੀ ਆਖਿਆ ਸੀ
3 ਅਪ੍ਰੈਲ ਨੂੰ ਦਿੱਤੀ ਗਈ ਆਪਣੀ ਰਾਏ `ਚ ਅਦਾਲਤ ਦੇ `ਚੈਂਬਰ ਆਫ਼ ਐਕੁਜ਼ੇਸ਼ਨ` ਨੇ ਕਿਹਾ ਕਿ ਜਿਨ੍ਹਾਂ ਦੋਸ਼ਾਂ (ਅਪਰਾਧਿਕ ਸਾਜਿ਼ਸ਼, ਅਪਰਾਧਿਕ ਵਿਸ਼ਵਾਸਘਾਤ, ਜਾਅਲਸਾਜ਼ੀ ਜਾਂ ਧੋਖਾਦੇਹੀ, ਖਾਤਿਆਂ `ਚ ਹੇਰਾਫੇਰੀ, ਗੈਰ ਕਾਨੂੰਨੀ ਲਾਭ ਪ੍ਰਾਪਤ ਕਰਨਾ ਜਾਂ ਗਬਨ ਅਤੇ ਅਪਰਾਧਿਕ ਦੁਰਾਚਾਰ) ਦੇ ਤਹਿਤ ਚੋਕਸੀ ਭਾਰਤ `ਚ ਲੋੜੀਂਦਾ ਹੈ, ਉਹ ਬੈਲਜੀਅਮ ਦੇ ਕਾਨੂੰਨ `ਚ ਵੀ ਸਜ਼ਾਯੋਗ ਹਨ । ਇਸ ਨਾਲ ਹਵਾਲਗੀ ਲਈ ਲੋੜੀਂਦੀ ਆਪਸੀ ਸਾਂਝ ਦੀ ਸ਼ਰਤ ਪੂਰੀ ਹੁੰਦੀ ਹੈ ।
ਮੇਹੁਲ ਚੌਕਸੀ ਕਿਸ ਮਾਮਲੇ ਵਿਚ ਭਾਰਤ ਵਿਚ ਲੋੜੀਂਦਾ ਹੈ
ਹਾਲਾਂਕਿ ਅਦਾਲਤ ਨੇ `ਸਬੂਤਾਂ ਨਾਲ ਛੇੜਛਾੜ ਜਾਂ ਉਨ੍ਹਾਂ ਨੂੰ ਨਸ਼ਟ ਕਰਨ` ਦੇ ਦੋਸ਼ `ਤੇ ਨਕਾਰਾਤਮਕ ਰਾਇ ਦਿੱਤੀ ਹੈ, ਕਿਉਂਕਿ ਇਹ ਅਪਰਾਧ ਬੈਲਜੀਅਮ ਦੇ ਕਾਨੂੰਨ ਤਹਿਤ ਸਜ਼ਾਯੋਗ ਨਹੀਂ ਮੰਨਿਆ ਗਿਆ । ਜਿਕਰਯੋਗ ਹੈ ਕਿ ਮੇਹੁਲ ਚੋਕਸੀ ਭਾਰਤ `ਚ ਵੱਡੇ ਬੈਂਕ ਘਪਲੇ ਦੇ ਮਾਮਲਿਆਂ `ਚ ਲੋੜੀਂਦਾ ਹੈ ਅਤੇ ਲੰਬੇ ਸਮੇਂ ਤੋਂ ਵਿਦੇਸ਼ `ਚ ਰਹਿ ਰਿਹਾ ਹੈ । ਉਸ ਦੀ ਹਵਾਲਗੀ ਨੂੰ ਲੈ ਕੇ ਕਾਨੂੰਨੀ ਪ੍ਰਕਿਰਿਆ ਜਾਰੀ ਹੈ ।










