300 ਕਰੋੜ ਦੀ ਠੱਗੀ ਨਾਲ ਜੁੜੇ ਕੌਮਾਂਤਰੀ ਗਿਰੋਹ ਦਾ ਪਰਦਾਫਾਸ਼

ਨਵੀਂ ਦਿੱਲੀ, 9 ਅਪ੍ਰੈਲ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਦਿੱਲੀ ਪੁਲਸ (Delhi Police) ਵਲੋਂ ਇਕ ਕਰੋੜਾਂ ਦੀ ਠੱਗੀ ਨਾਲ ਜੁੜੇ ਕੌਮਾਂਤਰੀ ਗਿਰੋਹ (International gang) ਦਾ ਪਰਦਾਫਾਸ਼ ਕੀਤੇ ਜਾਣ ਦਾ ਸਮਾਚਾਰ ਹੈ ।

ਕਿੰਨੇ ਲੋਕਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੀ ਪੁਲਸ ਨੇ 300 ਕਰੋੜ ਰੁਪਏ ਦੀ ਸਾਈਬਰ ਠੱਗੀ (Cyber ​​fraud) ਨਾਲ ਜੁੜੀਆਂ 2000 ਤੋਂ ਵੱਧ ਸਿਕਾਇਤਾਂ ਦੇ ਸਿਲਸਿਲੇ `ਚ ਇਕ ਵੱਡੇ ਕੌਮਾਂਤਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਸ ਦੇ ਕਥਿਤ ਮਾਸਟਰਮਾਈਂਡ ਸਮੇਤ 11 ਲੋਕਾਂ ਨੂੰ ਗ੍ਰਿਫਤਾਰ (Arrested) ਕੀਤਾ ਹੈ ।

ਕੀ ਦੱਸਿਆ ਅਧਿਕਾਰੀ ਨੇ

ਇਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਨੇ ਕਈ ਸੂਬਿਆਂ `ਚ ਸਰਗਰਮ ਇਕ ਸੰਗਠਿਤ ਨੈੱਟਵਰਕ (Organized network) ਦਾ ਪਰਦਾਫਾਸ਼ ਕੀਤਾ, ਜਿਸ ਦੇ ਸਬੰਧ ਖਾਸ ਤੌਰ `ਤੇ ਕੰਬੋਡੀਆ `ਚ ਸਰਗਰਮ ਕੌਮਾਂਤਰੀ ਸਾਈਬਰ ਧੋਖਾਦੇਹੀ ਗਿਰੋਹਾਂ ਨਾਲ ਸਨ । ਪੁਲਸ ਨੇ ਕਿਹਾ ਕਿ ਅਸੀਂ ਹੁਣ ਤੱਕ 100 ਤੋਂ ਵੱਧ ਫਰਜ਼ੀ ਕੰਪਨੀਆਂ ਨਾਲ ਜੁੜੇ 260 ਤੋਂ ਵੱਧ ਬੈਂਕ ਖਾਤਿਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦੀ ਵਰਤੋਂ ਅਪਰਾਧਿਕ ਕਮਾਈ ਨੂੰ ਟਰਾਂਸਫਰ ਕਰਨ ਲਈ ਕੀਤੀ ਜਾਂਦੀ ਸੀ ।

ਕੀ ਦੱਸਿਆ ਪੁਲਸ ਦੇ ਡਿਪਟੀ ਕਮਿਸ਼ਨਰ ਨੇ

ਇਸ ਗਿਰੋਹ ਨਾਲ ਸਬੰਧਤ ਸਿ਼ਕਾਇਤਾਂ ਦੀ ਕੁੱਲ ਗਿਣਤੀ 2,567 ਹੈ । ਪੁਲਸ ਦੇ ਡਿਪਟੀ ਕਮਿਸ਼ਨਰ (ਡੀ. ਸੀ. ਪੀ.-ਅਪਰਾਧ ਸ਼ਾਖਾ) ਆਦਿਤਿਆ ਗੌਤਮ ਨੇ ਦੱਸਿਆ ਕਿ ਮੁੱਖ ਮੁਲਜ਼ਮ ਕਰਨ ਕਜਾਰੀਆ ਨੂੰ ਉਸ ਖਿਲਾਫ ਲੁੱਕਆਊਟ ਸਰਕੂਲਰ ਜਾਰੀ ਹੋਣ ਤੋਂ ਬਾਅਦ 3 ਅਪ੍ਰੈਲ ਨੂੰ ਕੋਲਕਾਤਾ ਹਵਾਈ ਅੱਡੇ `ਤੇ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਨੂੰ ਅਗਲੀ ਜਾਂਚ ਲਈ ਇਕ ਦਿਨ ਬਾਅਦ ਦਿੱਲੀ ਲਿਆਂਦਾ ਗਿਆ ।