ਚੰਡੀਗੜ੍ਹ, 10 ਅਪ੍ਰੈਲ 2026 : ਪੰਜਾਬ ਸਰਕਾਰ (Punjab Government) ਨੇ ਗੈਂਗਸਟਰਾਂ ‘ਤੇ ਸਿਕੰਜਾ ਕਸਣ ਅਤੇ ਉਨ੍ਹਾਂ ਦੀ ਫੜੋ-ਫੜੀ ਲਈ ਗੈਂਗਸਟਰਾਂ (Gangsters) ਦੀ ਸੂਚੀ ਜਾਰੀ ਕੀਤੇ ਜਾਣ ਦਾ ਪਤਾ ਚੱਲਿਆ ਹੈ ।
ਕਿੰਨੇ ਗੈਂਗਸਟਰਾਂ ਦੀ ਕੀਤੀ ਗਈ ਹੈ ਸੂਚੀ ਜਾਰੀ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਸੂਬੇ ਵਿਚ ਗੈਂਗਸਟਰਾਂ ‘ਤੇ ਸਿਕੰਜਾ ਕਸਣ ਦੀ ਵਿੱਢੀ ਯੋਜਨਾ ਤਹਿਤ ਜੋ ਗੈਂਗਸਟਰਾਂ ਦੀ ਸੂਚੀ ਜਾਰੀ ਕੀਤੀ ਹੈ ਵਿਚ 28 ਗੈਂਗਸਟਰਾਂ ਦੇ ਨਾਮ ਦਰਸਾਏ ਗਏ ਹਨ । ਇਸਦੇ ਨਾਲ ਹੀ ਸਰਕਾਰ ਨੇ ਇਨ੍ਹਾਂ ਗੈਂਗਸਟਰਾਂ ਤੇ ਵੱਖ-ਵੱਖ ਤਰ੍ਹਾਂ ਦੇ ਇਨਾਮ ਵੀ ਰੱਖੇ ਹੋਏ ਹਨ । ਜਿਹੜੇ ਜਿਹੜੇ ਗੈਂਗਸਟਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਵਿਚ ਪੰਜਾਬ ਸਰਕਾਰ ਨੇ ਜੋ ਅੱਜ 28 ਗੈਂਗਸਟਰਾਂ ਦੀ ਸੂਚੀ ਉਨ੍ਹਾਂ ਤੇ ਰੱਖੀ ਗਈ ਇਨਾਮ ਰਾਸ਼ੀ ਦੇ ਨਾਲ ਜਾਰੀ ਕੀਤੀ ਹੈ ਵਿਚ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ, ਲਖਬੀਰ ਸਿੰਘ ਲੰਡਾ, ਹਰਵਿੰਦਰ ਸਿੰਘ ਸਿੱਧੂ, ਸਤਬੀਰ ਸਿੰਘ, ਬਲਵਿੰਦਰ ਸਿੰਘ ਡੋਨੀ, ਪ੍ਰਭਦੀਪ ਸਿੰਘ, ਗੌਰਵ ਪਟਿਆਲਾ (ਚੰਡੀਗੜ੍ਹ), ਸਵਰਣ ਸਿੰਘ ਅਤੇ ਰੋਹਿਤ ਗੋਦਾਰਾ (ਰਾਜਸਥਾਨ) ਸ਼ਾਮਲ ਹਨ ਜਿਨ੍ਹਾਂ ਤੇ ਸਰਕਾਰ ਨੇ 10-10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ ।
ਪੰਜ-ਪੰਜ ਲੱਖ ਰੁਪਏ ਦੇ ਇਨਾਮ ਵਾਲੇ ਗੈਂਗਸਟਰਾਂ ਵਿਚ
ਇਸ ਤੋਂ ਇਲਾਵਾ ਪੁਲਸ ਨੇ 19 ਹੋਰ ਗੈਂਗਸਟਰਾਂ `ਤੇ ਪੰਜ-ਪੰਜ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ । ਇਨ੍ਹਾਂ ਵਿੱਚ ਹੈਰੀ ਮੁੱਕੇਬਾਜ਼ ਹਰੀਚੰਦ (ਰਾਜਸਥਾਨ), ਗੁਰਵਿੰਦਰ ਸਿੰਘ, ਅਦਿੱਤਿਆ ਕਪੂਰ, ਅਮਰਜੀਤ ਸਿੰਘ, ਮਨਪ੍ਰੀਤ ਸਿੰਘ, ਜੋਬਨਜੀਤ ਸਿੰਘ, ਵਰਿੰਦਰ ਸਿੰਘ, ਸੁਪ੍ਰੀਤ ਸਿੰਘ, ਨਵੀਨ ਕੁਮਾਰ, ਗੁਰਪ੍ਰੀਤ ਸਿੰਘ, ਮੁਹੰਮਦ ਯਾਸੀਨ ਅਖਤਰ, ਨਿਸ਼ਾਨ ਸਿੰਘ ਜੌੜੀਆਂ, ਗੁਰਦੇਵ ਸਿੰਘ, ਰਾਜੇਸ਼ ਕੁਮਾਰ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਸਕਰਨ ਸਿੰਘ, ਰਜਿੰਦਰ ਸਿੰਘ, ਸ਼ਕਤੀ ਕੁਮਾਰ ਸ਼ਾਮਲ ਹਨ ।
ਅਪ੍ਰੇਸ਼ਨ ਪ੍ਰਹਾਰ ਤਹਿਤ ਕਿੰਨੇ ਲੋਕਾਂ ਨੂੰ ਕੀਤਾ ਗਿਆ ਸੀ ਗ੍ਰਿਫ਼ਤਾਰ
ਪੰਜਾਬ ਪੁਲਸ (Punjab Police) ਜਿਸ ਵਲੋਂ ਗੈਂਗਸਟਰਾਂ ਵਿਰੁੱਧ ਐਕਸ਼ਨ ਲੈਂਦਿਆਂ ਆਪਰੇਸ਼ਨ ਪ੍ਰਹਾਰ (Operation Prahar) 20 ਜਨਵਰੀ-2026 ਤੋਂ ਲੈ ਕੇ 22 ਜਨਵਰੀ 2026 ਤੱਕ ਦੋ ਵਾਰ ਚਲਾਇਆ ਗਿਆ ਸੀ ਦੇ ਚਲਦਿਆਂ 3,256 ਲੋਕਾਂ ਨੂੰ ਗ੍ਰਿਫਤਾਰ (Arrested) ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਗੈਂਗਸਟਰਾਂ ਦੇ ਸਾਥੀ ਅਤੇ ਮਦਦਗਾਰ ਸ਼ਾਮਲ ਸਨ । ਇਸੇ ਤਹਿਤ ਪ੍ਰਹਾਰ-2 ਵਿੱਚ 8 ਹਜ਼ਾਰ ਥਾਵਾਂ `ਤੇ ਛਾਪੇਮਾਰੀ ਕੀਤੀ ਗਈ, ਜਿਸ ਦੇ ਨਤੀਜੇ ਵਜੋਂ 3,260 ਗ੍ਰਿਫਤਾਰੀਆਂ ਹੋਈਆਂ। 135 ਭਗੌੜੇ ਅਪਰਾਧੀਆਂ ਨੂੰ ਫੜਿਆ ਗਿਆ ।










