ਕਾਨਪੁਰ, 13 ਅਪ੍ਰੈਲ 2026 : ਭਾਰਤ ਦੇਸ਼ ਦੇ ਸ਼ਹਿਰ ਕਾਨਪੁਰ (Kanpur) ਵਿਖੇ ਇਕ 15 ਕੁ ਸਾਲਾਂ ਦੀ ਵਿਦਿਆਰਥਣ (Student) ਵਲੋਂ ਮਾਂ ਦੇ ਝਿੜਕਣ ਤੋਂ ਬਾਅਦ ਇਕ ਲਿਕਵਿਡ ਪੀ ਕੇ ਆਪਣੀ ਜਾਨ ਹੀ ਦੇ ਦਿੱਤੀ ਹੈ ।
ਕੌਣ ਹੈ ਇਹ ਵਿਦਿਆਰਥਣ
ਮਿਲੀ ਜਾਣਕਾਰੀ ਅਨੁਸਾਰ ਕਾਨਪੁਰ ਦੇ ਰੇਲ ਬਾਜ਼ਾਰ ਦੀ ਲੋਕੋ ਕਾਲੋਨੀ ਦੀ ਵਸਨੀਕ ਇਕ 15 ਸਾਲਾ ਵਿਦਿਆਰਥਣ ਨੂੰ ਜਦੋਂ ਉਸ ਦੀ ਮਾਂ ਨੇ ਮੋਬਾਇਲ ਚਲਾਉਣ ਤੋਂ ਰੋਕਣ ਲਈ ਝਿੜਕ ਦਿੱਤਾ ਤਾਂ ਉਸਨੇ ਮੱਛਰ ਭਜਾਉਣ ਵਾਲਾ ਲਿਕਵਿਡ ਪੀ ਕੇ ਆਪਣੀ ਜਾਨ ਹੀ ਦੇ ਦਿੱਤੀ (Gave his life) ਹੈ। ਜਿਸ ਵਿਦਿਆਰਥਣ ਨੇ ਅਜਿਹਾ ਕਦਮ ਚੁੱਕਿਆ ਹੈ ਦਾ ਨਾਮ ਆਰਿਆ ਹੈ ਤੇ ਉਹ 9ਵੀਂ ਜਮਾਤ ਦੀ ਵਿਦਿਆਰਥਣ ਹੈ ।
ਕੀ ਦੱਸਿਆ ਬੱਚੀ ਦੇ ਪਿਤਾ ਨੇ
ਵਿਦਿਆਰਥਣ ਆਰਿਆ (Student Arya) ਦੇ ਪਿਤਾ ਸ਼ੈਲੇਂਦਰ ਸ਼ੁਕਲਾ ਜੋ ਕਿ ਰੇਲਵੇ ਵਿਚ ਸੀਨੀਅਰ ਟੈਕਨੀਸ਼ੀਅਨ ਹਨ ਨੇ ਦੱਸਿਆ ਕਿ ਬੇਟੀ ਆਰਿਆ ਪਿਛਲੇ ਕੁਝ ਦਿਨਾਂ ਤੋਂ ਪੜ੍ਹਾਈ ਵਿੱਚ ਲਾਪਰਵਾਹੀ ਕਰ ਰਹੀ ਸੀ ਅਤੇ ਮੋਬਾਈਲ ਫ਼ੋਨ `ਤੇ ਗੇਮਾਂ ਖੇਡਦੀ ਰਹਿੰਦੀ ਸੀ । ਸ਼ਨੀਵਾਰ ਸ਼ਾਮ ਨੂੰ ਉਸ ਨੇ ਕੋਚਿੰਗ ਜਾਣ ਤੋਂ ਵੀ ਮਨ੍ਹਾ ਕਰ ਦਿੱਤਾ, ਜਿਸ ਤੋਂ ਬਾਅਦ ਉਸ ਵਲੋਂ ਅਜਿਹਾ ਕਦਮ ਚੁੱਕ ਲਿਆ ਗਿਆ ਅਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸਦੀ ਮੌਤ (Death) ਹੋ ਗਈ ।
ਕੀ ਦੱਸਿਆ ਥਾਣਾ ਇੰਚਾਰਜ ਨੇ
ਥਾਣਾ ਇੰਚਾਰਜ ਅਮਾਨ ਸਿੰਘ ਨੇ ਦੱਸਿਆ ਕਿ ਕੋਚਿੰਗ ਜਾਣ ਨੂੰ ਲੈ ਕੇ ਝਿੜਕਣ ਕਾਰਨ ਵਿਦਿਆਰਥਣ ਨੇ ਖ਼ੁਦਕੁਸ਼ੀ (Suicide) ਕੀਤੀ ਹੈ । ਮੱਛਰ ਭਜਾਉਣ ਵਾਲੇ ਲਿਕਵਿਡ ਰਿਫਿਲ ਵਿੱਚ `ਪ੍ਰਾਲੇਥ੍ਰਿਨ` ਵਰਗੇ ਕੀਟਨਾਸ਼ਕ ਰਸਾਇਣ ਹੁੰਦੇ ਹਨ ਤੇ ਜੇਕਰ ਇਸ ਨੂੰ ਨਿਗਲ ਲਿਆ ਜਾਵੇ ਤਾਂ ਇਹ ਫੇਫੜਿਆਂ ਅਤੇ ਅੰਦਰੂਨੀ ਅੰਗਾਂ ਨੂੰ ਗੰਭੀਰ ਨੁਕਸਾਨ ਪਹੁੰਚਾਉਂਦਾ ਹੈ । ਅਜਿਹੀਆਂ ਚੀਜ਼ਾਂ ਨੂੰ ਹਮੇਸ਼ਾ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ ।










