Patiala Help Club Logo

ਝੁੱਗੀ-ਝੌਂਪੜੀਆਂ ਵਿਚ ਲੱਗੀ ਭਿਆਨਕ ਅੱਗ ਵਿਚ ਕਈ ਵਿਅਕਤੀ ਜਿੰਦਾ ਸੜੇ

ਦਿੱਲੀ, 15 ਅਪ੍ਰੈਲ 2026 : ਭਾਰਤ ਦੇਸ ਦੀ ਰਾਜਧਾਨੀ ਦਿੱਲੀ (Delhi) ਦੇ ਰੋਹਿਣੀ ਖੇਤਰ ਵਿਖੇ ਝੁੱਗੀਆਂ-ਝੌਂਪੜੀਆਂ (Slums) ਵਿਚ ਅੱਗ ਲੱਗਣ ਕਾਰਨ ਕਈ ਵਿਅਕਤੀਆਂ ਦੇ ਜਿੰਦਾ ਹੀ ਸੜ ਜਾਣ ਦਾ ਸਮਾਚਾਰ ਹੈ ।

ਕਿੰਨੇ ਵਿਅਕਤੀ ਸੜ ਗਏ ਜਿੰਦਾ

ਮਿਲੀ ਜਾਣਕਾਰੀ ਅਨੁਸਾਰ ਰਾਜਧਾਨੀ ਦਿੱਲੀ ਦੇ ਰੋਹਿਣੀ ਇਲਾਕੇ (Rohini area) ਤੋਂ ਜੋ ਬੀਤੀ ਦੇਰ ਰਾਤ ਭਿਆਨਕ ਅੱਗ (Fierce fire) ਨੇ ਲਗਭਗ ਅੱਧਾ ਦਰਜਨ ਝੁੱਗੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਦੇ ਚਲਦਿਆਂ ਇਸ ਦਰਦਨਾਕ ਹਾਦਸੇ ਵਿੱਚ ਤਿੰਨ ਲੋਕ ਜਿ਼ੰਦਾ ਸੜ ਗਏ, ਜਿਸ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ।

ਕੀ ਦੱਸਿਆ ਜਾ ਰਿਹੈ ਅੱਗ ਦੇ ਤੇਜ ਰਫ਼ਤਾਰ ਨਾਲ ਫੈਲਣ ਦਾ ਕਾਰਨ

ਸੂਚਨਾਵਾਂ ਅਨੁਸਾਰ ਇਹ ਘਟਨਾ ਦੇਰ ਰਾਤ ਨੂੰ ਵਾਪਰੀ ਜਦੋਂ ਲੋਕ ਆਪਣੇ ਘਰਾਂ ਵਿੱਚ ਸੁੱਤੇ ਪਏ ਸਨ । ਅਚਾਨਕ ਲੱਗੀ ਅੱਗ ਨੇ ਤੇਜ਼ੀ ਨਾਲ ਕਈ ਝੌਂਪੜੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਪਲਾਸਟਿਕ ਦਾ ਕੂੜਾ 400 ਗਜ਼ ਦੇ ਪਲਾਟ ਵਿੱਚ ਸਟੋਰ ਕੀਤਾ ਗਿਆ ਸੀ ਅਤੇ ਇਸ ਦੇ ਆਲੇ ਦੁਆਲੇ ਕਈ ਕਈ ਝੌਂਪੜੀਆਂ ਬਣੀਆਂ ਸਨ ਜਿਸ ਅੱਗ ਤੇਜ਼ੀ ਨਾਲ ਫੈਲ ਗਈ । ਇਸ ਦੁਖਦਾਈ ਘਟਨਾ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ (Death) ਹੋ ਗਈ ।

ਕੌਣ ਕੌਣ ਹੈ ਮ੍ਰਿਤਕਾਂ ਵਿਚ

ਮ੍ਰਿਤਕਾਂ ਵਿਚ ਇੱਕ ਪਤੀ, ਪਤਨੀ ਅਤੇ ਉਨ੍ਹਾਂ ਦੀ ਦੋ ਸਾਲ ਦੀ ਧੀ ਦੇ ਜਿੰਦਾ ਸੜਨ ਦਾ ਦੱਸਿਆ ਜਾ ਰਿਹਾ ਹੈ । ਅੱਗ ਇੰਨੀ ਭਿਆਨਕ ਸੀ ਕਿ ਤਿੰਨਾਂ ਨੂੰ ਬਚਣ ਦਾ ਮੌਕਾ ਵੀ ਨਹੀਂ ਮਿਲਿਆ । ਘਟਨਾ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ `ਤੇ ਪਹੁੰਚ ਗਈਆਂ ਪਰ ਤੰਗ ਗਲੀਆਂ ਕਾਰਨ ਵੱਡੀਆਂ ਫਾਇਰ ਇੰਜਣ ਮੌਕੇ `ਤੇ ਨਹੀਂ ਪਹੁੰਚ ਸਕੇ । ਇਸ ਦੇ ਬਾਵਜੂਦ ਫਾਇਰ ਫਾਈਟਰਾਂ ਨੇ ਅੱਗ `ਤੇ ਕਾਬੂ ਪਾਇਆ ।

ਲਾਸ਼ਾਂ ਦਾ ਕਰ ਦਿੱਤਾ ਗਿਆ ਪੋਸਟਮਾਰਟਮ

ਭਿਆਨਕ ਅੱਗ ਦੇ ਬੁਝਣ ਤੋਂ ਬਾਅਦ ਤਿੰਨੋਂ ਜਿੰਦਾ ਸੜੇ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ । ਅੱਗ ਲੱਗਣ ਵਾਲੀ ਥਾਂ ‘ਤੇ ਹਾਲੇ ਵੀ ਰਾਹਤ ਕਾਰਜ ਪੁਲਸ ਅਤੇ ਵੱਖ-ਵੱਖ ਵਿਭਾਗਾਂ ਵਲੋਂ ਜਾਰੀ ਹੈ ।

 

Advertisement