ਲਖਨਊ, 15 ਅਪ੍ਰੈਲ 2026 : ਲਖਨਊ ਦੀ ਵਿਸ਼ੇਸ਼ ਐੱਨ. ਆਈ. ਏ. ਅਦਾਲਤ(N. I. A. Court) ਨੇ 2021 ਦੇ ਅਲ-ਕਾਇਦਾ (Al-Qaeda) ਨਾਲ ਜੁੜੇ ਕੱਟੜਪੰਥ ਅਤੇ ਭਰਤੀ ਮਾਮਲੇ `ਚ 3 ਹੋਰ ਮੁਲਜ਼ਮਾਂ ਨੂੰ ਸਜ਼ਾ ਸੁਣਾਈ ਹੈ ।
ਕਿਸ ਕਿਸ ਨੂੰ ਸੁਣਾਈ ਗਈ ਹੈ ਸਜ਼ਾ
ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਅਦਾਲਤ ਨੇ ਸੋਮਵਾਰ ਨੂੰ ਮੁਲਜ਼ਮ ਮੁਸੀਰੂਦੀਨ ਉਰਫ ਰਾਜੂ (ਲਖਨਊ), ਮਿਨਹਾਸ ਅਹਿਮਦ ਉਰਫ ਮਿਨਹਾਸ (ਲਖਨਊ) ਤੇ ਤੌਹੀਦ ਅਹਿਮਦ ਸ਼ਾਹ ਉਰਫ ਸੋਬੂ ਸ਼ਾਹ (ਬੜਗਾਮ) ਨੂੰ 5 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀਆਂ ਸਜ਼ਾਵਾਂ (Punishments) ਸੁਣਾਈਆਂ ।
ਕਿਸ ਐਕਟ ਤਹਿਤ ਠਹਿਰਾਇਆ ਗਿਆ ਹੈ ਦੋਸ਼ੀ
ਸਾਰੀਆਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ ਅਤੇ ਅਦਾਲਤ ਨੇ ਹਰ ਦੋਸ਼ੀ `ਤੇ 20,000 ਰੁਪਏ ਦਾ ਜੁਰਮਾਨਾ ਵੀ ਲਾਇਆ ਹੈ । ਇਨ੍ਹਾਂ ਤਿੰਨਾਂ ਨੂੰ ਭਾਰਤੀ ਦੰਡਾਵਲੀ (ਆਈ. ਪੀ. ਸੀ.), ਗੈਰ-ਕਾਨੂੰਨੀ ਗਤੀਵਿਧੀ ਰੋਕਥਾਮ ਐਕਟ (ਯੂ. ਏ. ਪੀ. ਏ.), ਵਿਸਫੋਟਕ ਪਦਾਰਥ ਐਕਟ ਅਤੇ ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਹੇਠ ਦੋਸ਼ੀ ਠਹਿਰਾਇਆ ਗਿਆ ।










