ਈ. ਡੀ. ਨੇ ਕੀਤੀ ਗੈਰ-ਕਾਨੂੰਨੀ ਕੋਲਾ ਮਾਈਨਿੰਗ ਤੇ ਚੋਰੀ ਮਾਮਲੇ `ਚ ਜਾਇਦਾਦ ਜ਼ਬਤ

ਨਵੀਂ ਦਿੱਲੀ, 16 ਅਪ੍ਰੈਲ 2026 : ਭਾਰਤ ਦੇਸ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਵਲੋਂ ਗੈਰ-ਕਾਨੂੰਨੀ ਕੋਲਾ ਮਾਈਨਿੰਗ ਤੇ ਚੋਰੀ ਮਾਮਲੇ ਵਿਚ ਜਾਇਦਾਦਾਂ ਜ਼ਬਤ (Seizure of assets) ਕੀਤੀਆਂ ਹਨ ।

ਕਿੰਨੇ ਕਰੋੜ ਦੀ ਜਾਇਦਾਦ ਕੀਤੀ ਗਈ ਹੈ ਜਬਤ

ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਈਸਟਰਨ ਕੋਲਫੀਲਡਜ਼ ਲਿਮਟਿਡ (ਈ. ਸੀ. ਐੱਲ.) ਦੇ ਪੱਟਾ ਇਲਾਕਿਆਂ `ਚ ਵੱਡੇ ਪੱਧਰ `ਤੇ ਹੋਈ ਗੈਰ-ਕਾਨੂੰਨੀ ਕੋਲਾ ਮਾਈਨਿੰਗ (Illegal coal mining) ਅਤੇ ਚੋਰੀ ਦੇ ਮਾਮਲੇ `ਚ 159.51 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ । ਈ. ਡੀ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਵਲੋਂ ਕੀਤੀ ਗਈ ਜਾਂਚ `ਚ ਸਾਹਮਣੇ ਆਇਆ ਹੈ ਕਿ ਗੈਰ-ਕਾਨੂੰਨੀ ਮਾਈਨਿੰਗ ਦਾ ਇਹ ਪੂਰਾ ਖੇਡ ਅਨੂਪ ਮਾਜੀ ਉਰਫ `ਲਾਲਾ` ਦੀ ਅਗਵਾਈ ਵਾਲੇ ਇਕ ਧੜੇ ਵੱਲੋਂ ਚਲਾਇਆ ਜਾ ਰਿਹਾ ਸੀ ।

ਕਿਹੜੀਆਂ ਕਿਹੜੀਆਂ ਕੰਪਨੀਆਂ ਦੀ ਕੀਤੀ ਗਈ ਹੈ ਜਾਇਦਾਦ ਜਬਤ

ਪੱਛਮੀ ਬੰਗਾਲ ਦੀਆਂ ਕੁਝ ਕੰਪਨੀਆਂ ਨੇ ਜਾਣ-ਬੁੱਝ ਕੇ ਗੈਰ-ਕਾਨੂੰਨੀ ਰੂਪ `ਚ ਕੱਢਿਆ ਗਿਆ ਕੋਲਾ ਨਕਦ `ਚ ਖਰੀਦਿਆ ਅਤੇ ਇਸ ਤਰ੍ਹਾਂ ਅਪਰਾਧ ਤੋਂ ਹੋਈ ਕਮਾਈ ਨੂੰ ਜਾਇਜ਼ ਦਿਖਾਉਣ `ਚ ਮਦਦ ਕੀਤੀ । ਜ਼ਬਤ ਕੀਤੀਆਂ ਗਈਆਂ ਜਾਇਦਾਦਾਂ `ਚ ਸਿਆਮ ਸੇਲਜ਼ ਐਂਡ ਪਾਵਰ ਲਿਮਟਿਡ ਅਤੇ ਸਿ਼ਆਮ ਫੈਰੋ ਅਲੌਇਜ਼ ਲਿਮਟਿਡ ਵਰਗੀਆਂ ਕੰਪਨੀਆਂ ਦੇ ਨਾਂ `ਤੇ ਨਿਵੇਸ਼ ਕੀਤੇ ਗਏ ਕਾਰਪੋਰੇਟ ਬਾਂਡ ਅਤੇ ਹੋਰ ਵਿੱਤੀ ਨਿਵੇਸ਼ ਸ਼ਾਮਲ ਹਨ । ਇਹ ਕੰਪਨੀਆਂ ਸਿ਼ਆਮ ਗਰੁੱਪ ਦਾ ਹਿੱਸਾ ਹਨ, ਜਿਨ੍ਹਾਂ ਦਾ ਸੰਚਾਲਨ ਸੰਜੇ ਅਗਰਵਾਲ ਅਤੇ ਬ੍ਰਿਜ ਭੂਸ਼ਣ ਅਗਰਵਾਲ ਕਰਦੇ ਹਨ ।