ਨਵੀਂ ਦਿੱਲੀ, 16 ਅਪ੍ਰੈਲ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਉਤਰ ਪੂਰਬੀ ਵਿਖੇ ਗੋਕੁਲਪੁਰੀ ਖੇਤਰ ਵਿਖੇ ਇਕ ਮਹਿਲਾ ਵਲੋ਼ ਦੂਸਰੀ ਮਹਿਲਾ ਤੇ ਤੇਜ਼ਾਬ ਨਾਲ ਹਮਲਾ (Acid attack) ਕੀਤਾ ਗਿਆ ਹੈ ।
ਕੀ ਹੈ ਪੂਰਾ ਮਾਮਲਾ
ਉੱਤਰ-ਪੂਰਬੀ ਦਿੱਲੀ ਦੇ ਗੋਕੁਲਪੁਰੀ ਖੇਤਰ (Gokulpuri area) `ਚ 26 ਸਾਲ ਦੀ ਇਕ ਮੁਟਿਆਰ ਨੂੰ ਆਪਣੇ ਪ੍ਰੇਮੀ ਦੀ ਹੋਣ ਵਾਲੀ ਲਾੜੀ `ਤੇ ਤੇਜ਼ਾਬ ਸੁੱਟਣ ਦੇ ਦੋਸ਼ ਹੇਠ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਗੋਕੁਲਪੁਰੀ ਪੁਲਸ ਥਾਣੇ ਦੀ ਇਕ ਟੀਮ ਇੰਦਰਾ ਵਿਹਾਰ ਖੇਤਰ `ਚ ਘਟਨਾ ਵਾਲੀ ਥਾਂ `ਤੇ ਪਹੁੰਚੀ ਤਾਂ ਪਤਾ ਲੱਗਾ ਕਿ ਪੀੜਤਾ ਦੇ ਪਰਿਵਾਰਕ ਮੈਂਬਰ ਉਸ ਨੂੰ ਪਹਿਲਾਂ ਹੀ ਗੁਰੂ ਤੇਗ ਬਹਾਦਰ ਹਸਪਤਾਲ ਲੈ ਗਏ ਹਨ ।
ਕੀ ਆਇਆ ਹੈ ਜਾਂਚ ਵਿਚ ਸਾਹਮਣੇ
ਜਾਂਚ ਤੋਂ ਪਤਾ ਲੱਗਾ ਹੈ ਕਿ ਪੀੜਤਾ ਦੀ ਮੰਗਣੀ ਜਿਸ ਨੌਜਵਾਨ ਨਾਲ ਹੋਈ ਸੀ, ਨਾਲ ਨੇੜਲੇ ਭਵਿੱਖ `ਚ ਉਸ ਦਾ ਵਿਆਹ ਹੋਣਾ ਸੀ। ਮੁਲਜ਼ਮ ਮੁਟਿਆਰ ਦੇ ਉਕਤ ਨੌਜਵਾਨ ਨਾਲ ਪਹਿਲਾਂ ਹੀ ਕਥਿਤ ਤੌਰ `ਤੇ ਪ੍ਰੇਮ ਸਬੰਧ ਸਨ ਤੇ ਉਹ ਉਕਤ ਵਿਆਹ ਦਾ ਵਿਰੋਧ ਕਰ ਰਹੀ ਸੀ । ਈਰਖਾ ਤੇ ਗੁੱਸੇ ਕਾਰਨ ਮੁਲਜ਼ਮ ਮੁਟਿਆਰ ਨੇ ਕਥਿਤ ਤੌਰ `ਤੇ ਪੀੜਤਾ `ਤੇ ਤੇਜ਼ਾਬ ਸੁੱਟ ਦਿੱਤਾ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ।










