ਗਲਤ ਤਰੀਕੇ ਨਾਲ ਵਾਹਨ ਚਲਾਉਣ ਤੋਂ ਰੋਕਣ ਤੇ ਨੌਜਵਾਨਾਂ ਲਗਾਈ ਘਰ ਨੂੰ ਅੱਗ

ਲੁਧਿਆਣਾ, 21 ਅਪ੍ਰੈਲ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਇਕ ਖੇਤਰ ਵਿਖੇ ਗਲਤ ਸਕੂਟਰੀ ਚਲਾਉਣ ਤੋਂ ਰੋਕਣ ਤੇ ਨੌਜਵਾਨਾਂ ਵਲੋਂ ਘਰ ਨੂੰ ਹੀ ਅੱਗ ਲਗਾਉਣ ਦਾ ਘਟਨਾਕ੍ਰਮ ਸਾਹਮਣੇ ਆਇਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਟਿੱਬਾ ਰੋਡ ਸ਼ੰਕਰ ਕਲੋਨੀ ਵਿਖੇ ਤਿੰਨ ਨੌਜਵਾਨ ਵਲੋਂ ਘਰ ਦੇ ਗੇਟ ਤੇ ਖੜ੍ਹ ਕੇ ਪੈਟਰੋਲ ਸੁੱਟ ਕੇ ਅੱਗ ਲਗਾ (Set fire) ਕੇ ਫਰਾਰ ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਜਿਸਦੀ ਸਮੁੱਚੀ ਰਿਾਰਕਡਿੰਗ ਸੀ. ਸੀ. ਟੀ. ਵੀ. ਕੈਮਰੇ (C. C. T. V. Cameras) ਵਿੱਚ ਕੈਦ ਹੋ ਗਈ ਹੈ । ਇਲਾਕਾ ਨਿਵਾਸੀਆਂ ਦੇ ਮੁਤਾਬਕ ਐਕਟੀਵਾ ਸਵਾਰ ਨੌਜਵਾਨ ਐਕਟੀਵਾ ਗਲਤ ਚਲਾ ਰਿਹਾ ਸੀ, ਜਦੋਂ ਉਸ ਨੂੰ ਐਕਟੀਵਾ ਗਲਤ ਚਲਾਉਣ ਤੋਂ ਰੋਕਿਆ ਗਿਆ ਤਾਂ ਉਸ ਨੇ ਪਹਿਲਾਂ ਮਹਿਲਾ ਦੇ ਨਾਲ ਬਹਿਸ ਕੀਤੀ ਅਤੇ ਇੱਟਾਂ ਰੋੜੇ ਚਲਾਏ ।

ਮਹਿਲਾ ਦੇ ਸਿਕਾਇਤ ਕਰਨ ਮਗਰੋਂ ਘਰ ਆ ਕੇ ਲਗਾ ਦਿੱਤੀ ਅੱਗ

ਇਲਾਕਾ ਨਿਵਾਸੀਆਂ ਮੁਤਾਬਕ ਜਦੋਂ ਉਹ ਥਾਣੇ ਰਿਪੋਰਟ ਕਰਾਉਣ ਲਈ ਗਏ ਤਾਂ ਪਿੱਛੋਂ ਬਾਈਕ ਸਵਾਰ ਤਿੰਨ ਨੌਜਵਾਨ ਆਏ ਅਤੇ ਘਰ ਦੇ ਬਾਹਰ ਖੜ੍ਹੇ ਹੋ ਕੇ ਪੈਟਰੋਲ ਸੁੱਟਿਆ (Spilled petrol) । ਜਿਸ ਤੋਂ ਬਾਅਦ ਗੇਟ ’ਤੇ ਖੜ੍ਹ ਕੇ ਅੱਗ ਲਗਾ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ । ਇਸ ਸਬੰਧੀ ਜਦੋਂ ਪੰਜਾਬ ਪੁਲਸ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਦੇ ਵਿੱਚ ਹੈ ਤੇ ਜਲਦੀ ਹੀ ਅਜਿਹਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਜਾਵੇਗਾ ।