24 ਹਜ਼ਾਰ ਰੁਪਏ ਦੇ ਬਕਾਇਆ ਭੁਗਤਾਨ ਨੂੰ ਲੈ ਕੇ ਜੋੜੇ ਦਾ ਚਾਕੂ ਮਾਰ ਕੇ ਕਤਲ

ਮੁਰਾਦਾਬਾਦ, 22 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਮੁਰਾਦਾਬਾਦ ਵਿਖੇ ਦੋ ਵਿਅਕਤੀਆਂ ਦਾ ਚਾਕੂ ਮਾਰ ਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਮਿਲਿਆ ਹੈ ।

ਕੌਣ ਹਨ ਦੋਵੇੇਂ ਜਣੇ

ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜਿਲੇ (Moradabad District) `ਚ ਜਾਇਦਾਦ ਅਤੇ ਬਕਾਇਆ ਭੁਗਤਾਨ ਦੇ ਵਿਵਾਦ `ਚ ਇਕ ਜੋੜੇ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ । ਪੁਲਸ ਅਨੁਸਾਰ ਸਿਵਲ ਲਾਈਨਜ਼ ਥਾਣਾ ਖੇਤਰ `ਚ ਸੋਮਵਾਰ ਰਾਤ ਇਹ ਘਟਨਾ ਵਾਪਰੀ । ਮ੍ਰਿਤਕਾਂ ਦੀ ਪਛਾਣ 30 ਸਾਲਾ ਰਾਜਾ ਅਤੇ ਉਸ ਦੀ ਪਤਨੀ ਫਰਾਹ (26) ਦੇ ਰੂਪ `ਚ ਹੋਈ ਹੈ ।

ਪੁਲਸ ਨੇ ਮੁੱਖ ਮੁਲਜਮ ਨੂੰ ਪਕੜ ਕੇ ਬਾਕੀਆਂ ਦੀ ਭਾਲ ਕੀਤੀ ਸ਼ੁਰੂ

ਦੱਸਿਆ ਗਿਆ ਹੈ ਕਿ ਹਮਲਾਵਰ ਜ਼ਬਰਦਸਤੀ ਘਰ `ਚ ਵੜ ਗਏ ਅਤੇ ਰਾਜਾ `ਤੇ ਹਮਲਾ ਕਰ ਦਿੱਤਾ । ਪਤਨੀ ਫਰਾਹ ਬਚਾਉਣ ਪਹੁੰਚੀ ਤਾਂ ਉਸ ਨੂੰ ਵੀ ਚਾਕੂ ਮਾਰ ਦਿੱਤਾ ਗਿਆ । ਦੋਵਾਂ ਦੀ ਹਸਪਤਾਲ `ਚ ਮੌਤ ਹੋ ਗਈ । ਸ਼ੁਰੂਆਤੀ ਜਾਂਚ `ਚ 24 ਹਜ਼ਾਰ ਰੁਪਏ ਦੇ ਬਕਾਇਆ ਭੁਗਤਾਨ ਅਤੇ ਮਕਾਨ ਦੀ ਰਜਿਸਟਰੀ ਨੂੰ ਲੈ ਕੇ ਵਿਵਾਦ ਸਾਹਮਣੇ ਆਇਆ ਹੈ । ਪੁਲਸ ਨੇ ਮੁੱਖ ਮੁਲਜ਼ਮ ਨੂੰ ਹਿਰਾਸਤ `ਚ ਲੈ ਕੇ ਹੋਰ ਮੁਲਜ਼ਮਾਂ ਦੀ ਭਾਲ ਆਰੰਭ ਕਰ ਦਿੱਤੀ ਹੈ ।