ਭਾਜਪਾ ਨੇ ਆਪ ਦੇ 7 ਬਾਗੀ ਐਮ. ਪੀਜ. ਨੂੰ ਦਿੱਤੀ ਭਾਜਪਾ ਦੇ ਹਿੱਸੇ ਵਜੋਂ ਮਨਜੂਰੀ

ਨਵੀਂ ਦਿੱਲੀ, 27 ਅਪ੍ਰੈਲ 2026 : ਹਾਲ ਹੀ ਵਿਚ ਆਮ ਆਦਮੀ ਪਾਰਟੀ (Aam Aadmi Party) ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ 7 ਬਾਗੀ ਐਮ. ਪੀਜ. (Member parliament) ਨੂੰ ਭਾਜਪਾ ਦੇ ਹਿੱਸੇ ਵਜੋਂ ਮਨਜੂਰੀ ਦਿੱਤੇ ਜਾਣ ਦਾ ਪਤਾ ਚੱਲਿਆ ਹੈ ।

ਕਿਸ ਨੇ ਦਿੱਤੀ ਹੈ ਮਨਜ਼ੂਰੀ

ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ (Bharatiya Janata Party) ਵਿਚ ਸ਼ਾਮਲ ਹੋਏ ਆਪ ਦੇ 7 ਬਾਗੀ ਐਮ. ਪੀਜ. ਨੂੰ ਅੱਜ ਰਾਜ ਸਭਾ ਸਕੱਤਰੇਤ (Rajya Sabha Secretariat) ਵਲੋਂ ਭਾਜਪਾ ਦੇ ਹਿੱਸੇ ਵਜੋਂ ਮਨਜ਼ੂਰੀ ਦੇ ਦਿੱਤੀ ਗਈ ਹੈ । ਦੱਸਣਯੋਗ ਹੈ ਕਿ ਅਜਿਹਾ ਹੋਣ ਨਾਲ ਰਾਜ ਸਭਾ ਵਿਚ ਭਾਰਤੀ ਜਨਤਾ ਪਾਰਟੀ ਦੇ ਮੈਂਬਰਾਂ ਦੀ ਗਿਣਤ ਹੁਣ 106 ਤੋਂ ਵਧ ਕੇ 113 ਹੋ ਗਈ ਹੈ । ਜਿਸ ਨਾਲ ਭਾਜਪਾ ਨੂੰ ਰਾਜ ਸਭਾ ਵਿਚ ਹੋਰ ਬਲ ਮਿਲਿਆ ਹੈ ਤੇ ਆਪ ਦਾ ਪੱਲੜਾ ਰਾਜ ਸਭਾ ਵਿਚ ਇਸ ਨਾਲ ਹਲਕਾ ਹੋ ਗਿਆ ਹੈ ।