Patiala Help Club Logo

ਗੁਰਦਾਸਪੁਰ ਵਿਖੇੇ ਭਾਜਪਾ ਨੇਤਾ ਦੀ ਦੁਕਾਨ ਦੇ ਬਾਹਰ ਸੁੱਟਿਆ ਗ੍ਰੇਨੇਡ

ਗੁਰਦਾਸਪੁਰ 28 ਅਪ੍ਰੈਲ 2026 : ਪੰਜਾਬ ਦੇ ਸ਼ਹਿਰ ਗੁਰਦਾਸਪੁਰ (Gurdaspur) ਦੀ ਗੀਤਾ ਭਵਨ ਰੋਡ ਤੇ ਇਕ ਭਾਜਪਾ ਨੇਤਾ ਦੀ ਦੁਕਾਨ ਦੇ ਬਾਹਰ ਹੈਂਡ ਗ੍ਰੇਨੇਡ (Hand grenade) ਸੁੱਟੇ ਜਾਣ ਦਾ ਸਮਾਚਾਰ ਹੈ ।

ਕਦੋਂ ਵਾਪਰੀ ਘਟਨਾ

ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਜੋ ਗੁਰਦਾਸਪੁਰ ਸ਼ਹਿਰ ਦੇ ਗੀਤਾ ਭਵਨ ਰੋਡ `ਤੇ ਇੱਕ ਭਾਜਪਾ ਨੇਤਾ ਦੀ ਦੁਕਾਨ ਦੇ ਬਾਹਰ ਇੱਕ ਗ੍ਰਨੇਡ ਸੁੱਟਿਆ ਗਿਆ ਹੈ ਉਹ ਖੁਸ਼ਕਿਸਮਤੀ ਦੇ ਚਲਦਿਆਂ ਫਟਿਆ ਨਹੀਂ, ਜਿਸ ਨਾਲ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ । ਹਾਲਾਂਕਿ ਸੀ. ਸੀ. ਟੀ. ਵੀ. ਫੁਟੇਜ (CCTV footage) ਦੇ ਅਧਾਰ ਦੋ ਸ਼ੱਕੀ ਨੌਜਵਾਨਾਂ ਦੇ ਗ੍ਰੇਨੇਡ ਸੁੱਟਣ ਦੀ ਗੱਲ ਕਹੀ ਜਾ ਰਹੀ ਹੈ । ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਵੱਲੋਂ ਪੂਰਾ ਬਾਜ਼ਾਰ ਬੰਦ ਕਰਵਾ ਦਿੱਤਾ ਗਿਆ ਸੀ । ਦੱਸਣਯੋਗ ਹੈ ਕਿ ਜਿਸ ਖੇਤਰ ਵਿੱਚ ਗ੍ਰਨੇਡ ਨਾਲੇ ਵਿੱਚ ਡਿੱਗਣ ਦੀ ਖ਼ਬਰ ਹੈ, ਉਸਨੂੰ ਰੇਤ ਦੀਆਂ ਬੋਰੀਆਂ ਨਾਲ ਢੱਕ ਦਿੱਤਾ ਗਿਆ ਹੈ ।

ਪੁਲਸ ਨੇ ਮੌਕੇ ਤੇ ਪਹੁੰਚ ਕੇ ਕੀਤੀ ਕਾਰਵਾਈ ਸ਼ੁਰੂ

ਗ੍ਰੇਨੇਡੇ ਸਬੰਧੀ ਜਦੋਂ ਸੂਚਨਾ ਪੰਜਾਬ ਪੁਲਸ ਨੂੰ ਦਿੱਤੀ ਗਈ ਤਾਂ ਐਸ. ਪੀ. ਡੀ. ਕੇ. ਚੌਧਰੀ ਅਤੇ ਸਿਟੀ ਪੁਲਸ ਸਟੇਸ਼ਨ ਦੇ ਐਸ. ਐਚ. ਓ. ਦਵਿੰਦਰ ਪ੍ਰਕਾਸ਼ ਇੱਕ ਪੁਲਸ ਪਾਰਟੀ ਨਾਲ ਮੌਕੇ `ਤੇ ਪਹੁੰਚੇ ਅਤੇ ਪੂਰੇ ਬਾਜ਼ਾਰ ਨੂੰ ਬੰਦ ਕਰਵਾ ਦਿੱਤਾ । ਇਸ ਤੋਂ ਇਲਾਵਾ ਜਿਸ ਖੇਤਰ ਵਿੱਚ ਬੰਬ ਡਿੱਗਣ ਦਾ ਸ਼ੱਕ ਹੈ, ਉਸ ਨੂੰ ਰੇਤ ਦੀਆਂ ਬੋਰੀਆਂ ਨਾਲ ਢੱਕ ਦਿੱਤਾ ਗਿਆ । ਪੁਲਸ ਨੇ ਅੰਮ੍ਰਿਤਸਰ ਤੋਂ ਬੰਬ ਡਿਸਪੋਜ਼ਲ ਸਕੁਐਡ ਨੂੰ ਵੀ ਬੁਲਾਇਆ ਹੈ ।

ਪੁਲਸ ਸੁਪਰਡੈਂਟ ਨੇ ਕੀ ਜਾਣਕਾਰੀ ਦਿੱਤੀ

ਉਕਤ ਘਟਨਾ ਦੇ ਸੰਬੰਧ ਵਿੱਚ ਪੁਲਸ ਸੁਪਰਡੈਂਟ (Police Superintendent) ਡੀ. ਕੇ. ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਸਾਢੇ 8 ਵਜੇ ਦੇ ਕਰੀਬ ਸੂਚਨਾ ਮਿਲੀ ਅਤੇ ਉਹ ਤੁਰੰਤ ਘਟਨਾ ਸਥਾਨ `ਤੇ ਪਹੁੰਚੇ । ਅੰਮ੍ਰਿਤਸਰ ਤੋਂ ਬੰਬ ਸਕੁਐਡ (Bomb squad) ਦੀ ਟੀਮ ਬੁਲਾਈ ਗਈ ਹੈ। ਇਸ ਤੋਂ ਬਾਅਦ ਹੀ ਪੂਰੀ ਜਾਣਕਾਰੀ ਦਿੱਤੀ ਜਾ ਸਕਦੀ ਹੈ ।

Advertisement