ਉਤਰਾਖੰਡ, 29 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਊਧਮ ਸਿੰਘ ਨਗਰ ਵਿਖੇ ਦੋ ਸਕੀਆਂ ਭੈਣਾਂ ਦੀ ਸੜਕ ਹਾਦਸੇ (Road accidents) ਵਿਚ ਮੌਤ ਤੇ ਪੰਜ ਦੇ ਗੰਭੀਰ ਜਖਮੀ ਹੋਣ ਦਾ ਸਮਾਚਾਰ ਹੈ ।
ਕਿਵੇਂ ਵਾਪਰਿਆ ਸੜਕ ਹਾਦਸਾ
ਮਿਲੀ ਜਾਣਕਾਰੀ ਅਨੁਸਾਰ ਉੱਤਰਾਖੰਡ ਦੇ ਊਧਮ ਸਿੰਘ ਨਗਰ ਵਿਚ ਆਪਣੇ ਭਰਾ ਦੇ ਵਿਆਹ ਲਈ ਸਮਾਨ ਖਰੀਦਣ ਗਈਆਂ ਦੋ ਭੈਣਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ । ਦੋਵੇਂ ਭੈਣਾਂ ਈ-ਰਿਕਸ਼ਾ ਤੋਂ ਉਤਰ ਕੇ ਕਿਰਾਇਆ ਦੇ ਰਹੀਆਂ ਸਨ ਕਿ ਸਿਤਾਰਗੰਜ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ (Fast car) ਨੇ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ । ਟੱਕਰ ਇੰਨੀ ਜ਼ਬਰਦਸਤ ਸੀ ਕਿ ਈ-ਰਿਕਸ਼ਾ ਵਿਚ ਸਵਾਰ ਸਾਰੇ ਲੋਕ ਦੂਰ ਜਾ ਡਿੱਗੇ ਤੇ ਗੰਭੀਰ ਜ਼ਖ਼ਮੀ ਹੋ ਗਏ । ਇਹ ਹਾਦਸਾ ਮੰਗਲਵਾਰ ਸ਼ਾਮ ਨੂੰ ਸਿਤਾਰਗੰਜ-ਕਿੱਛਾ ਹਾਈਵੇਅ `ਤੇ ਵਾਪਰਿਆ । ਹਾਦਸੇ ਵਿਚ 2 ਭੈਣਾਂ ਦੀ ਮੌਤ (Death) ਹੋ ਗਈ ਜਦਕਿ ਪੰਜ ਹੋਰ ਲੋਕਾਂ ਦੀ ਹਾਲਤ ਗੰਭੀਰ ਹੈ ।
ਕੌਣ ਹਨ ਦੋਵੇਂ ਭੈਣਾਂ ਜੋ ਸੜਕ ਹਾਦਸੇ ਵਿਚ ਮਰ ਗਈਆਂ
ਹਾਦਸੇ ਤੋਂ ਬਾਅਦ, ਘਟਨਾ ਸਥਾਨ `ਤੇ ਹਫੜਾ-ਦਫੜੀ ਮਚ ਗਈ ਅਤੇ ਸਥਾਨਕ ਲੋਕਾਂ ਦੀ ਭੀੜ ਇਕੱਠੀ ਹੋ ਗਈ । ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ । ਭਰਾ ਦੇ ਵਿਆਹ ਦੀ ਅੱਜ ਬਰਾਤ ਜਾਣੀ ਸੀ । ਧੀਆਂ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਮਾਪੇ ਬੇਸੁਧ ਹੋ ਗਏ। ਜਾਣਕਾਰੀ ਅਨੁਸਾਰ, ਪਿੰਡ ਨਯਾਗਾਓਂ ਦੇ ਰਹਿਣ ਵਾਲੇ ਰਈਸ ਅਹਿਮਦ ਦੀ ਧੀ 22 ਸਾਲਾ ਹਿਨਾ ਅਤੇ ਉਸ ਦੀ ਵੱਡੀ ਭੈਣ ਨਿਸ਼ਾ ਆਪਣੀ ਮਾਮੇ ਦੀ ਕੁੜੀ ਰੂਬੀ ਨਾਲ ਵਿਆਹ ਲਈ ਖਰੀਦਦਾਰੀ ਕਰਨ ਲਈ ਸਿਤਾਰਗੰਜ ਬਾਜ਼ਾਰ ਗਈਆਂ ਸਨ ।










