ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਦੀ ਮੌਤ ਤੇ 7 ਜਣੇ ਹੋਏ ਜਖਮੀ

ਬੈਂਗਲੁਰੂ, 30 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਬੈਂਗਲੁਰੂ (Bangalore) ਵਿਖੇ ਹਸਪਤਾਲ ਦੀ ਕੰਧ ਭਾਰੀ ਬਾਰਸ਼ ਦੇ ਕਾਰਨ ਡਿੱਗਣ ਦੇ ਚਲਦਿਆਂ 7 ਦੀ ਮੌਤ ਅਤੇ 7 ਦੇ ਜਖਮੀ (Injured) ਹੋਣ ਦਾ ਸਮਾਚਾਰ ਹੈ ।

ਕਿਹੜੇ ਕਿਹੜੇ ਹਸਪਤਾਲ ਦੀ ਡਿੱਗੀ ਹੈ ਕੰਧ

ਮਿਲੀ ਜਾਣਕਾਰੀ ਅਨੁਸਾਰ ਬੈਂਗਲੁਰੂ ਵਿਚ ਭਾਰੀ ਮੀਂਹ ਦੌਰਾਨ ਇਕ ਹਸਪਤਾਲ ਦੀ ਕੰਧ ਡਿੱਗਣ (Wall collapse) ਨਾਲ ਸੱਤ ਲੋਕਾਂ ਦੀ ਮੌਤ ਹੋ ਗਈ । ਮ੍ਰਿਤਕਾਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ । ਜਦਕਿ ਸੱਤ ਜ਼ਖ਼ਮੀਆਂ ਨੂੰ ਬਚਾਇਆ ਗਿਆ । ਹਾਦਸੇ ਸਮੇਂ ਸੜਕ ਕੰਢੇ ਵਿਕਰੇਤਾ ਅਤੇ ਰਾਹਗੀਰ ਮਲਬੇ ਦੀ ਲਪੇਟ ਵਿੱਚ ਆ ਗਏ । ਬਚਾਅ ਟੀਮਾਂ ਨੇ ਮਲਬੇ ਹੇਠ ਫਸੇ ਕਈ ਲੋਕਾਂ ਨੂੰ ਬਾਹਰ ਕੱਢਿਆ । ਮੁੱਢਲੀ ਜਾਣਕਾਰੀ ਅਨੁਸਾਰ, ਭਾਰੀ ਬਾਰਿਸ਼ ਕਾਰਨ ਬੋਵਰਿੰਗ ਅਤੇ ਲੇਡੀ ਕਰਜ਼ਨ ਹਸਪਤਾਲ ਦੀ ਕੰਧ ਕਮਜ਼ੋਰ ਹੋ ਗਈ ਸੀ ।

ਮੁੱਖ ਮੰਤਰੀ ਨੇ ਕੀਤਾ ਮ੍ਰਿਤਕਾਂ ਲਈ ਮੁਆਵਜ਼ੇ ਦਾ ਐਲਾਨ

ਹਾਲਾਂਕਿ ਪ੍ਰਸ਼ਾਸਨ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ । ਮੁੱਖ ਮੰਤਰੀ ਸਿੱਧਰਮਈਆ ਨੇ ਮੌਕੇ `ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਲਈ 5-5 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ । ਉਪ-ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਵੀ ਮੌਕੇ `ਤੇ ਪਹੁੰਚੇ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਦਾ ਭਰੋਸਾ ਦਿੱਤਾ । ਇਸ ਦੌਰਾਨ ਵਿਰੋਧੀ ਧਿਰ ਨੇ ਸਰਕਾਰ ਦੀ ਆਲੋਚਨਾ ਕੀਤੀ ਤੇ ਇਸ ਨੂੰ ਪ੍ਰਸ਼ਾਸਨਿਕ ਲਾਪਰਵਾਹੀ ਦੱਸਿਆ । ਮੌਕੇ `ਤੇ ਮੌਜੂਦ ਇੱਕ ਰਾਹਗੀਰ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਲਾਸ਼ਾਂ ਮਲਬੇ ਹੇਠ ਦੱਬ ਗਈਆਂ ਤੇ ਕੁਝ ਲੋਕਾਂ ਨੂੰ ਆਪਣੀਆਂ ਲੱਤਾਂ ਵੀ ਗਵਾਉਣੀਆਂ ਪਈਆਂ ।