ਦੋ ਟਰੱਕਾਂ ਦੀ ਹੋਈ ਆਪਸੀ ਟੱਕਰ ਵਿਚ ਇਕ ਦੀ ਮੌਤ ਦੂਸਰਾ ਜਖਮੀ

ਫਾਜਿਲਕਾ, 30 ਅਪ੍ਰੈਲ 2026 : ਪੰਜਾਬ ਦੇ ਫਿਰੋਜ਼ਪੁਰ-ਫਾਜਿਲਕਾ ਰੋਡ (Ferozepur-Fazilka Road) ‘ਤੇ ਬੀਤੀ ਰਾਤ ਦੋ ਟਰੱਕਾਂ ਦੀ ਹੋਈ ਆਪਸੀ ਟੱਕਰ ਕਾਰਨ ਇਕ ਦੀ ਮੌਤ ਤੇ ਦੂਸਰੇ ਦੇ ਜਖਮੀ ਹੋਣ ਦਾ ਸਮਾਚਾਰ ਹੈ ।

ਕਿਵੇਂ ਵਪਾਰਿਆ ਹਾਦਸਾ

ਮਿਲੀ ਜਾਣਕਾਰੀ ਮੁਤਾਬਕ ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਬੀਤੀ ਰਾਤ ਜੋ ਇਕ ਭਿਆਨਕ ਹਾਦਸਾ (Terrible accident) ਵਾਪਰਿਆ ਗਿਆ ਦੌਰਾਨ ਘੋੜਾ ਟਰਾਲਾ ਅਤੇ ਟਰੱਕ ਦੀ ਆਹਮੋ-ਸਾਹਮਣੇ ਜਬਰਦਸਤ ਟੱਕਰ (Huge collision) ਹੋ ਗਈ । ਜਿਸ ਕਾਰਨ ਦੋਵੇਂ ਟਰੱਕਾਂ ਨੂੰ ਭਿਆਨਕ ਅੱਗ ਲੱਗ ਗਈ ਅਤੇ ਇਸ ਹਾਦਸੇ ਦੌਰਾਨ ਘੋੜਾ ਟਰਾਲੇ ਦਾ ਡਰਾਈਵਰ ਜਿਊਂਦਾ ਹੀ ਟਰੱਕ ਅੰਦਰ ਸੜ ਗਿਆ । ਫਾਇਰ ਬ੍ਰਿਗੇਡ (Fire brigade) ਦੀਆਂ ਪੰਜ ਗੱਡੀਆਂ ਨੇ ਇਸ ਭਿਆਨਕ ਅੱਗ ਨੂੰ ਬੁਝਾਇਆ ਅਤੇ ਇਕ ਜ਼ਖ਼ਮੀ (Injured) ਨੂੰ ਗੰਭੀਰ ਹਾਲਤ ’ਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ । ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

ਘੋੜਾ ਟਰਾਲਾ ਟਰੱਕ ਭਰਿਆ ਪਿਆ ਸੀ ਸੈਨੇਟਰੀ ਦੇ ਸਮਾਨ ਨਾਲ

ਇਹ ਭਿਆਨਕ ਹਾਦਸਾ ਪਿੰਡ ਖਲਚੀਆਂ ਦੇ ਨੇੜੇ ਵਾਪਰਿਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੈਨੇਟਰੀ ਦੇ ਸਮਾਨ ਨਾਲ ਲੱਦਿਆ ਹੋਇਆ ਘੋੜਾ ਟਰਾਲਾ ਰਾਜਸਥਾਨ ਤੋਂ ਆ ਰਿਹਾ ਸੀ ਅਤੇ ਇੱਕ ਟਰੱਕ ਫਿਰੋਜ਼ਪੁਰ ਛਾਓਣੀ ਤੋਂ ਫਾਜਿਲਕਾ ਵੱਲ ਨੂੰ ਜਾ ਰਿਹਾ ਸੀ ਤਾਂ ਪਿੰਡ ਖਲਚੀਆਂ ਦੇ ਨੇੜੇ ਘੋੜਾ ਟਰਾਲਾ ਅਤੇ ਟਰੱਕ ਦੀ ਆਹਮਣੇ ਸਾਹਮਣੇ ਜਬਰਦਸਤ ਟੱਕਰ ਹੋ ਗਈ ਟੱਕਰ ਇਨੀ ਜ਼ਬਰਦਸਤੀ ਕੀ ਦੋਨਾਂ ਟਰੱਕਾਂ ਵਿੱਚ ਅੱਗ ਲੱਗ ਗਈ ਅਤੇ ਦੋਨੋਂ ਟਰੱਕ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ । ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਕਿਸ ਦੀ ਗਲਤੀ ਨਾਲ ਹਾਦਸਾ ਵਾਪਰਿਆ ਅਤੇ ਜਾਂਚ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ ।