Patiala Help Club Logo

ਲਖਨਊ ਹਵਾਈ ਅੱਡੇ `ਤੇ ਦੁਬਈ ਜਾ ਰਹੇ ਯਾਤਰੀ ਕੋਲੋਂ ਦੇਸੀ ਪਿਸਤੌਲ ਬਰਾਮਦ

ਲਖਨਊ, 2 ਮਈ 2026 : ਚੌਧਰੀ ਚਰਨ ਸਿੰਘ ਅੰਤਰ-ਰਾਸ਼ਟਰੀ ਹਵਾਈ ਅੱਡੇ (International airports) `ਤੇ `ਸੁਰੱਖਿਆ ਜਾਂਚ ਦੌਰਾਨ ਇਕ ਯਾਤਰੀ ਦੇ ਬੈਗ `ਚੋਂ ਦੇਸੀ ਪਿਸਤੌਲ (Native pistol) ਬਰਾਮਦ ਹੋਣ `ਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ।

ਕੌਣ ਹੈ ਇਹ ਯਾਤਰੀ

ਪੁਲਸ ਅਨੁਸਾਰ ਮੁਲਜ਼ਮ ਦੀ ਪਛਾਣ ਗੋਂਡਾ ਜਿਲੇ ਦੇ ਵਾਸੀ ਮਹੇਸ਼ ਕੁਮਾਰ ਚੌਹਾਨ (Mahesh Kumar Chauhan) (22) ਵਜੋਂ ਹੋਈ ਹੈ । ਉਹ ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਣ ਰਾਹੀਂ ਦੁਬਈ ਜਾਣ ਵਾਲਾ ਸੀ । ਸੁਰੱਖਿਆ ਜਾਂਚ ਦੌਰਾਨ ਬੈਗ ਦੀ ਤਲਾਸ਼ੀ ਲੈਣ `ਤੇ ਹਥਿਆਰ ਮਿਲਣ ਤੋਂ ਬਾਅਦ ਹਵਾਈ ਅੱਡਾ ਅਧਿਕਾਰੀਆਂ (Airport officials) ਨੇ ਤੁਰੰਤ ਸਰੋਜਨੀ ਨਗਰ ਥਾਣੇ ਨੂੰ ਸੂਚਨਾ ਦਿੱਤੀ । ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਹਿਰਾਸਤ ਵਿਚ ਲੈ ਕੇ ਮਾਮਲਾ ਦਰਜ ਕਰ ਲਿਆ ।

ਕੀ ਦੱਸਿਆ ਸਹਾਇਕ ਪੁਲਸ ਕਮਿਸ਼ਨਰ ਨੇ

ਸਹਾਇਕ ਪੁਲਸ ਕਮਿਸ਼ਨਰ (Assistant Commissioner of Police) ਰਜਨੀਸ਼ ਵਰਮਾ ਨੇ ਦੱਸਿਆ ਕਿ ਬਰਾਮਦ ਕੀਤਾ ਹਥਿਆਰ 12 ਬੋਰ ਦੀ ਦੇਸੀ ਪਿਸਤੌਲ ਹੈ। ਮੁਲਜ਼ਮ ਖ਼ਿਲਾਫ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ । ਰਨਵੇਅ `ਤੇ ਬਾਂਦਰਾਂ ਦੇ ਝੁੰਡ ਕਾਰਨ ਇੰਡੀਗੋ ਦੀ ਉਡਾਣ ਰੋਕੀ ਗਈ-ਲਖਨਊ ਹਵਾਈ ਅੱਡੇ ਤੋਂ ਰਿਆਦ ਜਾਣ ਵਾਲੀ ਇੰਡੀਗੋ ਦੀ ਇਕ ਉਡਾਣ ਨੂੰ ਰਨਵੇਅ ’ਤੇ ਬਾਂਦਰਾਂ ਦਾ ਝੁੰਡ ਦਿਖਾਈ ਦੇਣ ਤੋਂ ਬਾਅਦ ਟੇਕ-ਆਫ (ਉਡਾਣ ਭਰਨ) ਤੋਂ ਰੋਕ ਦਿੱਤਾ ਗਿਆ ।

Advertisement