ਅੰਮ੍ਰਿਤਪਾਲ ਸਿੰਘ ਹੋਇਆ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਵਿਚ ਪੇਸ਼

ਅੰਮ੍ਰਿਤਸਰ, 2 ਮਈ 2026 : ਭਾਰਤ ਦੇਸ਼ ਦੇ ਸੂਬੇ ਅਸਾਮ ਵਿਖੇ ਬਣੀ ਡਿਬਰੂਗੜ੍ਹ ਜੇਲ ਵਿਚ ਬੰਦ ਅੰਮ੍ਰਿਤਪਾਲ ਸਿੰਘ (Amritpal Singh) ਦੀ ਅੱਜ ਵੀਡੀਓ ਕਾਨਫਰੈਂਸਿੰਗ ਰਾਹੀਂ ਮਾਨਯੋਗ ਅਦਾਲਤ ਵਿਚ ਪੇਸ਼ੀ ਕੀਤੀ ਗਈ ।

ਕਿਸ ਕੇਸ ਵਿਚ ਕੀਤਾ ਗਿਆ ਪੇਸ਼

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਜੋ ਕਿ ਡਿਬਰੂਗੜ੍ਹ ਜੇਲ੍ਹ `ਚ ਬੰਦ ਹੈ ਨੂੰ ਅੱਜ ਅਜਨਾਲਾ ਵਿਖੇ ਵਾਪਰੇ ਘਟਨਾਕ੍ਰਮ ਮਾਮਲੇ ਵਿਚ ਅਦਾਲਤ ਵਿਚ ਵਧੀਕ ਜਿ਼ਲਾ ਤੇ ਸੈਸ਼ਨ ਜੱਜ ਪਰਿੰਦਰ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ । ਜਿਸ ਦੌਰਾਨ ਪੁਲਸ ਵਲੋਂ ਪੇਸ਼ ਨਹੀਂ ਹੋਇਆ ਅਤੇ ਵਧੀਕ ਜਿ਼ਲਾ ਅਤੇ ਸੈਸ਼ਨ ਜੱਜ ਵਲੋਂ ਅਗਲੀ ਸੁਣਵਾਈ (Next hearing) 5 ਮਈ ਦਿਨ ਮੰਗਲਵਾਰ ਤੇ ਪਾ ਦਿੱਤੀ ਗਈ ।

ਕੀ ਆਖਿਆ ਅੰਮ੍ਰਿਤਪਾਲ ਦੇ ਵਕੀਲ ਨੇ

ਮਾਨਯੋਗ ਅਦਾਲਤ ਦੇ ਵਧੀਕ ਜਿਲਾ ਅਤੇ ਸੈਸ਼ਨ ਜੱਜ ਅੱਗੇ ਵੀਡੀਓ ਕਾਨਫਰੈਂਸਿੰਗ (Video conferencing) ਪੇਸ਼ ਹੋਏ ਅੰਮ੍ਰਿਤਪਾਲ ਸਿੰਘ ਵਕੀਲ ਰਿਤੂ ਰਾਜ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਵਿਰੁੱਧ ਲਗਾਏ ਗਏ ਦੋਸ਼ ਬੇਬੁਨਿਆਦ ਹਨ । ਜਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਅਸਾਮ ਦੀ ਡਿਬਰੂਗੜ੍ਹ ਜੇਲ੍ਹ `ਚ ਬੰਦ ਹੈ ਅਤੇ ਉਸ `ਤੇ ਆਪਣੇ ਸਾਥੀਆਂ ਨਾਲ ਮਿਲ ਕੇ ਅਜਨਾਲਾ ਪੁਲਸ ਸਟੇਸ਼ਨ `ਤੇ ਹਮਲਾ ਕਰਨ ਦਾ ਦੋਸ਼ ਹੈ ।