ਬਿਹਾਰ, 6 ਮਈ 2026 : ਭਾਰਤ ਦੇਸ ਦੇ ਸੂਬੇ ਬਿਹਾਰ (Bihar) ਦੇ ਬਖਤਿਆਰਪੁਰ ਰੇਲਵੇ ਸਟੇਸ਼ਨ ਵਿਖੇ ਦੋ ਔਰਤਾਂ ਦੇ ਰੇਲ ਲਾਈਨ ਪਾਰ ਕਰਦੇ ਵੇਲੇ ਰੇਲ ਗੱਡੀ ਦੀ ਚਪੇਟ ਵਿਚ ਆਉਣ ਨਾਲ ਮੌਤ (Death) ਹੋ ਗਈ ਹੈ ।
ਕਿਹੜੀ ਰੇਲ ਹੇਠਾਂ ਆਉਣ ਨਾਲ ਹੋਈ ਦੋਹਾਂ ਦੀ ਮੌਤ
ਮਿਲੀ ਜਾਣਕਾਰੀ ਮੁਤਾਬਕ ਬਿਹਾਰ ਦੇ ਬਖਤਿਆਰਪੁਰ ਰੇਲਵੇ ਸਟੇਸ਼ਨ (Bakhtiarpur Railway Station) `ਤੇ ਪਲੇਟਫਾਰਮ ਪਾਰ ਕਰਦੇ ਸਮੇਂ ਦੋ ਔਰਤਾਂ ਦੀ ਰੇਲਗੱਡੀ ਨਾਲ ਦਰਦਨਾਕ ਮੌਤ ਹੋ ਗਈ । ਇਹ ਘਟਨਾ ਉਦੋਂ ਵਾਪਰੀ ਜਦੋਂ ਦਿੱਲੀ ਤੋਂ ਮਾਲਦਾ ਜਾ ਰਹੀ ਫਰੱਕਾ ਐਕਸਪ੍ਰੈਸ (Farka Express) ਪਲੇਟਫਾਰਮ ਨੰਬਰ 1 `ਤੇ ਪਹੁੰਚ ਰਹੀ ਸੀ । ਉਸੇ ਸਮੇਂ ਦੋ ਔਰਤਾਂ ਪਟੜੀਆਂ ਪਾਰ ਕਰਨ ਅਤੇ ਪਲੇਟਫਾਰਮ `ਤੇ ਚੜ੍ਹਨ ਦੀ ਕੋਸਿ਼ਸ਼ ਕਰ ਰਹੀਆਂ ਸਨ । ਦੋਵੇਂ ਔਰਤਾਂ ਦੇ ਪਲੇਟਫਾਰਮ `ਤੇ ਚੜ੍ਹਨ ਤੋਂ ਪਹਿਲਾਂ ਹੀ ਉਹ ਰੇਲ ਗੱਡੀ (Train) ਦੀ ਲਪੇਟ ਵਿਚ ਆ ਗਈਆਂ, ਜਿਸ ਨਾਲ ਉਨ੍ਹਾਂ ਦੇ ਮੌਕੇ `ਤੇ ਹੀ ਟੁਕੜੇ-ਟੁਕੜੇ ਹੋ ਗਏ । ਦੋਵਾਂ ਔਰਤਾਂ ਦੀ ਦੁਖਦਾਈ ਮੌਤ ਹੋ ਗਈ ।










