ਚੰਡੀਗੜ੍ਹ, 7 ਮਈ 2026 : ਮੋਹਾਲੀ ਦੇ ਸ਼ਹਿਰ ਖਰੜ ਵਿਖੇ ਈ. ਡੀ. ਦੀ ਹੋਈ ਰੇਡ ਤੇ ਬੋਲਦਿਆਂ ਮੁੱਖ ਮੰਤਰੀ (Chief Minister) ਭਗਵੰਤ ਮਾਨ ਨੇ ਕਿਹਾ ਕਿ ਰੇਡ ਦਾ ਸਰਕਾਰ ਜਾਂ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ।
ਹੋਰ ਕੀ ਕੀ ਆਖਿਆ ਮੁੱਖ ਮੰਤਰੀ ਨੇ
ਮੋਹਾਲੀ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਵੱਲੋਂ ਕੀਤੀ ਗਈ ਵੱਡੀ ਛਾਪੇਮਾਰੀ ਤੋਂ ਬਾਅਦ ਇਸ ਮਾਮਲੇ `ਤੇ ਆਪਣਾ ਪੱਖ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਇਸ ਰੇਡ ਦਾ ਉਨ੍ਹਾਂ ਦੀ ਸਰਕਾਰ ਜਾਂ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਈ. ਡੀ. ਦੀ ਰੇਡ ਦਾ ਸਾਡੇ ਨਾਲ ਕੋਈ ਸਬੰਧ ਨਹੀਂ ਹੈ । ਇਹ ਕਿਸੇ ਪੁਰਾਣੀ ਕੰਪਨੀ ਦੇ ਸਿਲਸਿਲੇ ਵਿੱਚ ਹੋ ਰਹੀ ਜਾਂਚ ਦਾ ਹਿੱਸਾ ਜਾਪਦਾ ਹੈ । ਜਿਨ੍ਹਾਂ ਲੋਕਾਂ `ਤੇ ਈ. ਡੀ. ਛਾਪੇਮਾਰੀ ਕਰ ਰਹੀ ਹੈ ਸਾਡਾ ਉਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ । ਉਨ੍ਹਾਂ ਅੱਗੇ ਕਿਹਾ ਕਿ ਏਜੰਸੀਆਂ ਸੁਤੰਤਰ ਹਨ ਅਤੇ ਉਹ ਜਿੱਥੇ ਚਾਹੁਣ ਉੱਥੇ ਜਾਂਚ ਜਾਂ ਚੈਕਿੰਗ ਕਰ ਸਕਦੀਆਂ ਹਨ ।
ਵਿਰੋਧੀਆਂ ਵਲੋਂ ਈ. ਡੀ. ਦੀ ਰੇਡ ਨੂੰ ਸਰਕਾਰ ਨਾਲ ਜੋੜਨਾ ਗਲਤ
ਮੁੱਖ ਮੰਤਰੀ ਨੇ ਦੁਹਰਾਇਆ ਕਿ ਇਹ ਕਿਸੇ ਪੁਰਾਣੇ ਮਾਮਲੇ ਦੀ ਜਾਂਚ ਦਾ ਹਿੱਸਾ ਹੈ ਅਤੇ ਵਿਰੋਧੀਆਂ ਵੱਲੋਂ ਇਸ ਨੂੰ ਸਰਕਾਰ ਨਾਲ ਜੋੜਨਾ ਗ਼ਲਤ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ (Punjab Government) ਪਾਰਦਰਸ਼ੀ ਤਰੀਕੇ ਨਾਲ ਕੰਮ ਕਰ ਰਹੀ ਹੈ ਅਤੇ ਅਜਿਹੀਆਂ ਕਾਰਵਾਈਆਂ `ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਇਹ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਹਨ ।










