ਟੋਰਾਂਟੋ, 8 ਮਈ 2026 : ਕੈਨੇਡਾ (Canada) ਵਿਖੇ ਇਕ ਹੋਰ ਪੰਜਾਬੀ ਮੂਲ ਦੇ ਇਕ ਵਿਅਕਤੀ ਨੂੰ ਜਬਰੀ ਵਸੂਲੀ (Extortion) ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹੈ ਇਹ ਪੰਜਾਬੀ ਮੂਲ ਦਾ ਵਿਅਕਤੀ
ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ’ਚ ਜੋ ਇਕ ਹੋਰ ਪੰਜਾਬੀ ਨੌਜਵਾਨ (Punjabi youth) ਨੂੰ ਜਬਰੀ ਵਸੂਲੀ ਦੇ ਮਾਮਲੇ ਵਿਚ ਕੈਨੇਡੀਅਨ ਪੁਲਸ (Canadian Police) ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਦਾ ਨਾਮ ਜਸਕਰਨ ਸਰੋੋਏ ਹੈ ਤੇ ਹੁਣ ਇਸ ਵਿਅਕਤੀ ਨੂੰ ਕੈਨੇਡਾ ਵਲੋਂ ਛੇਤੀ ਹੀ ਡਿਪੋਰਟ ਵੀ ਕੀਤਾ ਜਾਵੇਗਾ । ਦੱਸਣਯੋਗ ਹੈ ਕਿ 27 ਸਾਲਾ ਜਸਕਰਨ ਸਰੋਏ ’ਤੇ 13 ਅਪ੍ਰੈਲ-2026 ਨੂੰ ਸਵੇਰੇ ਇਕ ਘਰ `ਤੇ ਗੋਲੀਬਾਰੀ ਕਰਨ ਦਾ ਦੋਸ਼ ਹੈ ਜੋ ਫ਼ਿਰੌਤੀ ਦੇ ਮਕਸਦ ਨਾਲ ਕੀਤੀ ਗਈ ਸੀ । ਹਾਲਾਂਕਿ ਇਸ ਗੋਲੀਬਾਰੀ ਵਿਚ ਜਾਨੀ ਨੁਕਾਸਨ ਤੋਂ ਬਚਾਅ ਰਿਹਾ ਸੀ ।
ਪਕੜੇ ਗਏ ਵਿਅਕਤੀ ਤੇ ਕਿਹੜਾ ਕੇਸ ਕੀਤਾ ਗਿਆ ਹੈ ਦਰਜ
ਸਰੀ ਪੁਲਸ ਨੇ ਉਸ ’ਤੇ ਅਪਰਾਧ ਕੋਡ ਤਹਿਤ ਮਾਮਲਾ ਦਰਜ ਕੀਤਾ ਹੈ । ਇਕ ਵਾਹਨ ਦੀ ਪਛਾਣ ਕਰਨ ਮਗਰੋਂ ਐਸ. ਪੀ. ਐਸ. ਦੀ ਐਕਸਟੋਰਸ਼ਨ ਰਿਸਪਾਂਸ ਟੀਮ ਨੇ ਵਾਰੰਟ ਹਾਸਲ ਕੀਤਾ, ਜਿਸ ਮਗਰੋਂ ਲੋਅਰ ਮੇਨਲੈਂਡ ਡਿਸਟ੍ਰਿਕਟ ਐਮਰਜੈਂਸੀ ਰਿਸਪਾਂਸ ਟੀਮ ਅਤੇ ਹੋਰ ਐਸ. ਪੀ. ਐਸ. ਟੀਮਾਂ ਦੀ ਸਹਾਇਤਾ ਨਾਲ ਇਕ ਘਰ `ਤੇ ਛਾਪਾ ਮਾਰਿਆ ਗਿਆ । ਇਸ ਕਾਰਵਾਈ ਦਰਮਿਆਨ ਜਸਕਰਨ ਸਰੋਏ (Jaskaran Saroya) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਉਸ ਨੂੰ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ ਅਤੇ ਜ਼ਮਾਨਤ ਦੀ ਸੁਣਵਾਈ ਦੀ ਉਡੀਕ ਕੀਤੀ ਜਾ ਰਹੀ ਹੈ । ਅਦਾਲਤ ਵਿਚ 12 ਮਈ ਨੂੰ ਸੁਣਵਾਈ ਹੋਵੇਗੀ । ਜਾਂਚ ਅਧਿਕਾਰੀ ਮੁਤਾਬਿਕ ਜਸਕਰਨ ਸਰੋਏ ਵਿਦੇਸ਼ੀ ਨਾਗਰਿਕ ਹੈ, ਉਸ ਦਾ ਕੈਨੇਡਾ ਵਿਚ ਕੋਈ ਕਾਨੂੰਨੀ ਦਰਜਾ ਨਹੀਂ ਹੈ ।










