ਬਸ-ਟਿੱਪਰ ਟੱਕਰ ਵਿਚ ਕੰਡਕਟਰ ਦੀ ਮੌਤ 18 ਸਵਾਰੀਆਂ ਜਖਮੀ

ਫਗਵਾੜਾ, 9 ਮਈ 2026 : ਪੰਜਾਬ ਦੇ ਰੋਪੜ-ਫਗਵਾੜਾ ਮੁੱਖ ਸੜਕ ਦੇ ਮੱਲਾ-ਸੋਢੀਆਂ ਨੇੜੇ ਬਸ-ਟਿੱਪਰ (Tipper bus) ਦੀ ਆਪਸੀ ਟੱਕਰ ਹੋਣ ਕਾਰਨ ਭਿਆਨਕ ਸੜਕ ਹਾਦਸਾ (Road accident) ਵਾਪਰਨ ਦਾ ਸਮਾਚਾਰ ਹੈ ।

ਕਦੋਂ ਵਾਪਰਿਆ ਸੜਕ ਹਾਦਸਾ

ਮਿਲੀ ਜਾਣਕਾਰੀ ਮੁਤਾਬਕ ਰੋਪੜ-ਫਗਵਾੜਾ ਮੁੱਖ ਸੜਕ `ਤੇ ਮੱਲਾ-ਸੋਢੀਆਂ ਨੇੜੇ ਜੋ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਇਹ ਸਵੇਰੇ 6 ਵਜੇ ਦੇ ਕਰੀਬ ਵਾਪਰਿਆ ਦੱਸਿਆ ਜਾ ਰਿਹਾ ਹੈ। ਉਪਰੋਕਤ ਸੜਕ ਹਾਦਸੇ ਵਿਚ ਸਵਾਰੀਆਂ ਨਾਲ ਭਰੀ ਬਸ ਜੋ ਇਕ ਟਿੱਪਰ ਨਾਲ ਟਕਰਾ ਗਈ ਦੇ ਚਲਦਿਆਂ ਕੰਡਕਟਰ ਜਿਥੇ ਮੌਕੇ ਤੇ ਹੀ ਹੋ ਗਈ ਹੈ, ਉੇਥੇ ਬਸ ਵਿਚ ਸਵਾਰ 18 ਦੇ ਕਰੀਬ ਸਵਾਰੀਆਂ ਗੰਭੀਰ ਜਖਮੀ (Seriously injured) ਵੀ ਹੋ ਗਈਆਂ ਹਨ। ਹਾਦਸੇ ਤੋਂ ਬਾਅਦ ਮੌਕੇ `ਤੇ ਦਹਿਸ਼ਤ ਦਾ ਮਾਹੌਲ ਬਣ ਗਿਆ ।

ਸੜਕ ਹਾਦਸੇ ਦਾ ਪਤਾ ਚਲਦਿਆਂ ਹੀ ਲੋਕ ਆਏ ਮਦਦ ਲਈ ਅੱਗੇ

ਉਕਤ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਜਖਮੀ ਹੋਏ ਯਾਤਰੀਆਂ ਦੀਆਂ ਚੀਕਾਂ ਸੁਣ ਕੇ ਸਥਾਨਕ ਲੋਕ ਮਦਦ ਲਈ ਆਏ । ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਜ਼ਖ਼ਮੀਆਂ ਨੂੰ ਬੰਗਾ ਸਿਵਲ ਹਸਪਤਾਲ (Civil Hospital) ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ । ਟੱਕਰ ਇੰਨੀਂ ਜਬਰਦਸਤ ਸੀ ਕਿ ਬੱਸ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ । ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।