‘ਆਪ’ ਦੇ ਬੁਲਾਰੇ ਰਾਮ ਚੰਦੀ ਨੂੰ ਪੰਜਾਬ ਪੁਲਸ ਨੇ ਕੀਤਾ ਗ੍ਰਿਫ਼ਤਾਰ

ਪਾਇਲ, 13 ਮਈ 2026 : ਪੰਜਾਬ ਦੇ ਸ਼ਹਿਰ ਪਾਇਲ ਦੀ ਪੁਲਸ ਵਲੋਂ ਆਮ ਆਦਮੀ ਪਾਰਟੀ ਦੇ ਬੁਲਾਰੇ ਰਾਮ ਚੰਦੀ ਨੂੰ ਇਕ ਮਾਮਲੇ ਵਿਚ ਸਿ਼ਕਾਇਤ ਦੇ ਆਧਾਰ ਤੇ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਪਾਇਲ ਪੁਲਸ (Payal Police) ਵੱਲੋਂ ਜੋ ਆਮ ਆਦਮੀ ਪਾਰਟੀ ਦੇ ਬੁਲਾਰੇ ਰਮਨ ਚੰਦੀ ਨੂੰ ਗ੍ਰਿਫਤਾਰ ਕੀਤਾ ਗਿਆ ਸਬੰਧੀ ਪ੍ਰਾਪਤ ਜਾਣਕਾਰੀ ਮੁਤਾਬਕ 13 ਤਰੀਕ ਨੂੰ ਡੀ. ਡੀ. ਆਰ. ਨੰਬਰ 13 ਤਹਿਤ ਹਰਚੰਦ ਸਿੰਘ ਚੀਮਾ ਪੁੱਤਰ ਜਰਨੈਲ ਸਿੰਘ ਚੀਮਾ ਵਾਸੀ ਪਾਇਲ ਨੇ ਇੱਕ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੀ ਜ਼ਮੀਨ ਉੱਪਰ ਨਜਾਇਜ਼ ਕਬਜ਼ੇ (Illegal occupation) ਕਰਨ ਦੀ ਨੀਅਤ ਨਾਲ ਅਤੇ ਮੋਟਰ ਦਾ ਕੋਠਾ ਢਾਹੁਣ ਦੀ ਕੋਸਿ਼ਸ਼ ਕੀਤੀ ਗਈ ਅਤੇ ਧਮਕੀਆਂ ਦਿੱਤੀਆਂ ਗਈਆਂ ਹਨ । ਜਿਸ `ਤੇ ਕਾਰਵਾਈ ਕਰਦੇ ਹੋਏ ਰਮਨ ਚਾਂਦੀ ਦੇ ਖਿ਼ਲਾਫ਼ ਜੁਰਮ ਰੋਕੋ ਧਾਰਾ 109- 110 ਜਾਬਤਾ ਫ਼ੌਜਦਾਰੀ ਤਹਿਤ ਕਾਰਵਾਈ ਕਰਦੇ ਹੋਏ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ।

ਅਦਾਲਤ ਵਿਚ ਪੇਸ਼ ਕਰਕੇ ਕੀਤਾ ਗਿਆ ਰਿਮਾਂਡ ਹਾਸਲ

ਪਾਇਲ ਪੁਲਸ ਵਲੋਂ ਰਾਮ ਚੰਦੀ ਨੂੰ ਉਪਰੋਕਤ ਮਾਮਲੇ ਵਿਚ ਗ੍ਰਿਫ਼ਤਾਰ ਕਰਨ ਤੋਂ ਬਾਅਦ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 15 ਮਈ ਤੱਕ ਕੇਂਦਰੀ ਜੇਲ ਲੁਧਿਆਣਾ ਵਿਖੇ ਬੰਦ ਰੱਖਣ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ।