ਸੂਰਤ `ਚ ਭਾਜਪਾ ਯੁਵਾ ਮੋਰਚਾ ਦੇ ਵਰਕਰ ਦਾ ਚਾਕੂ ਮਾਰ ਕੇ ਕਤਲ

ਸੂਰਤ, 19 ਮਈ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਦੇ ਸ਼ਹਿਰ ਸੂਰਤ ਵਿਖੇ ਬੀਤੇ ਦਿਨੀਂ ਭਾਜਪਾ ਯੁਵਾ ਮੋਰਚਾ ਦੇ ਵਰਕਰ ਦਾ ਚਾਕੂ ਮਾਰ ਕੇ ਕਤਲ (Murder)  ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਭਾਜਪਾ ਯੁਵਾ ਵਰਕਰ

ਮਿਲੀ ਜਾਣਕਾਰੀ ਅਨੁਸਾਰ ਗੁਜਰਾਤ ਦੇ ਸੂਰਤ (Surat) ਸ਼ਹਿਰ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਯੁਵਾ ਸ਼ਾਖਾ ਦੇ ਇਕ 21 ਸਾਲਾ ਵਰਕਰ ਦਾ 3 ਲੋਕਾਂ ਨੇ ਕਥਿਤ ਤੌਰ `ਤੇ ਪੁਰਾਣੀ ਦੁਸ਼ਮਣੀ ਕਾਰਨ ਚਾਕੂ ਮਾਰ (Knife attack) ਕੇ ਕਤਲ ਕਰ ਦਿੱਤਾ ।  ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ । ਇਕ ਅਧਿਕਾਰੀ ਨੇ ਦੱਸਿਆ ਕਿ ਭਾਜਪਾ ਯੁਵਾ ਮੋਰਚਾ ਦੇ ਸਰਗਰਮ ਮੈਂਬਰ ਜੈ ਦਲਾਲ `ਤੇ ਅੱਧੀ ਰਾਤ ਦੇ ਕਰੀਬ ਉਧਨਾ ਇਲਾਕੇ ਵਿਚ ਹਮਲਾ ਕੀਤਾ ਗਿਆ ।

ਕੀ ਦੱਸਿਆ ਏ. ਸੀ. ਪੀ. ਨੇ

ਸਹਾਇਕ ਪੁਲਸ ਕਮਿਸ਼ਨਰ (ਏ. ਸੀ. ਪੀ.) ਚਿਰਾਗ ਵਡੋਦਰੀਆ ਨੇ ਦੱਸਿਆ ਕਿ ਪੀੜਤ ਆਪਣੇ ਦੋਸਤਾਂ ਨਾਲ ਕਬਾੜ ਦੀ ਇਕ ਦੁਕਾਨ `ਤੇ ਮੌਜੂਦ ਸੀ, ਉਦੋਂ ਹੀ ਮੋਟਰਸਾਈਕਲ `ਤੇ ਸਵਾਰ 3 ਲੋਕ ਉੱਥੇ ਪਹੁੰਚੇ ਅਤੇ ਉਸ `ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਫ਼ਰਾਰ ਹੋ ਗਏ । ਉਨ੍ਹਾਂ ਦੱਸਿਆ ਕਿ ਇਕ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ ।