Patiala Help Club Logo

ਮਹਿਲਾ ਵਕੀਲ ਨੂੰ ਮਹਿਲਾ ਕਾਰ ਚਾਲਕ ਵਲੋਂ ਟੱਕਰ ਮਾਰਨ ਕਾਰਨ ਮੌਤ

ਲੁਧਿਆਣਾ, 22 ਮਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਇਕ ਸਕੂਟਰੀ ਸਵਾਰ ਮਹਿਲਾ ਵਕੀਲ ਨੂੰ ਮਹਿਲਾ ਕਾਰ ਚਾਲਕ (Car driver) ਨੇ ਟੱਕਰ ਮਾਰ ਕੇ ਮੌਤ (Death) ਦੇ ਘਾਟ ਉਤਾਰ ਦਿੱਤਾ ਹੈ ।

ਕੌਣ ਹੈ ਇਹ ਮਹਿਲਾ ਵਕੀਲ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਜੋ ਇਕ ਸਕੂਟਰੀ ਸਵਾਰ ਮਹਿਲਾ ਵਕੀਲ ਨੂੰ ਕਾਰ ਚਲਾ ਰਹੀ ਇਕ ਮਹਿਲਾ ਚਾਲਕ ਨੇ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ ਵਿਚ ਮੌਤ ਦੇ ਘਾਟ ਉਤਰਨ ਵਾਲੀ ਮਹਿਲਾ ਵਕੀਲ ਸਕੂਟਰੀ ਚਾਲਕ ਦੀ ਪਛਾਣ ਸਿ਼ਵਾਨੀ ਵਧਵਾ (Shivani Wadhwa) ਵਜੋਂ ਹੋਈ ਹੈ ।

ਕਾਰ ਮਹਿਲਾ ਚਾਲਕ ਨੇ ਟੱਕਰ ਮਾਰ ਕੇ ਸਕੂਟਰੀ ਚਾਲਕ ਨੂੰ ਦਿੱਤਾ ਸੀ ਘਸੀਟ

ਜਾਣਕਾਰੀ ਮੁਤਾਬਕ ਲੁਧਿਆਣਾ ਵਿੱਚ ਸਕੂਟਰੀ ਸਵਾਰ ਇੱਕ ਮਹਿਲਾ ਵਕੀਲ ਨੂੰ ਇੱਕ ਕਾਰ ਨੇ ਜੋ ਟੱਕਰ ਮਾਰ ਕੇ ਗੰਭੀਰ ਜਖਮੀ (Seriously injured)  ਕਰ ਦਿੱਤਾ ਹੈ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਹੈ ਨੂੰ ਟੱਕਰ ਮਾਰਨ ਵਾਲੀ ਮਹਿਲਾ ਕਾਰ ਚਾਲਕ ਵਲੋਂ ਟੱਕਰ ਮਾਰਨ ਤੋਂ ਬਾਅਦ ਕਾਫੀ ਦੂਰ ਤੱਕ ਘਸੀਟ ਦਿੱਤਾ ਗਿਆ, ਜਿਸ ਨਾਲ ਉਹ ਟੱਕਰ ਤੋਂ ਬਾਅਦ ਹੋਰ ਵੀ ਜਿਆਦਾ ਜਖਮੀ ਹੋ ਗਈ ਤੇ ਆਖਰਕਾਰ ਮਰ ਗਈ ।

ਕਿਹੜੇ ਚੌਂਕ ਵਿਚ ਵਾਪਰੀ ਘਟਨਾ

ਰਿਪੋਰਟਾਂ ਅਨੁਸਾਰ ਉਕਤ ਸੜਕ ਹਾਦਸਾ (Road accident) ਪੀ. ਏ. ਯੂ. ਨੇੜੇ ਲਾਜ ਵਿਕਾਸ ਕਲੱਬ ਕੱਟ (ਸਾਗੂ ਚੌਕ) ਦੇ ਨੇੜੇ ਵਾਪਰਿਆ ਹੈ । ਜਿਥੇ ਇੱਕ ਰਾਹਗੀਰ ਸੁਮਿਤ ਨੇ ਤੁਰੰਤ ਜ਼ਖ਼ਮੀ ਵਕੀਲ ਨੂੰ ਕਾਰ ਵਿੱਚ ਡੀ. ਐਮ. ਸੀ. ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਵਲੋਂ ਸੜਕ ਹਾਦਸੇ ਦੀ ਸਿ਼ਕਾਰ ਮਹਿਲਾ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਸਕੂਟਰੀ ਨਾਲ ਕਾਰ ਦੀ ਟੱਕਰ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ । ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ `ਤੇ ਪਹੁੰਚੀ ਅਤੇ ਮਹਿਲਾ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ।

Advertisement