ਅੰਮ੍ਰਿਤਸਰ, 22 ਮਈ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਬਣੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਕ ਵਿਦੇਸ਼ੀ ਮਹਿਲਾ ਕੋਲੋਂ ਹਜ਼ਾਰਾਂ ਡਾਲਰ ਜਬਤ (Dollar seizure) ਕੀਤੇ ਜਾਣ ਦਾ ਸਮਾਚਾਰ ਹੈ ।
ਕਿੰਨੇ ਡਾਲਰ ਕੀਤੇ ਗਏ ਹਨ ਜਬਤ
ਮਿਲੀ ਜਾਣਕਾਰੀ ਅਨੁਸਾਰ ਡੀ. ਆਰ. ਆਈ. (D. R. I.) ਦੀ ਟੀਮ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ `ਤੇ ਅੰਮ੍ਰਿਤਸਰ ਤੋਂ ਦੁਬਈ ਜਾ ਰਹੀ ਇਕ ਵਿਦੇਸ਼ੀ ਔਰਤ ਦੇ ਸਾਮਾਨ ਵਿੱਚੋਂ 40 ਹਜ਼ਾਰ ਯੂ. ਐੱਸ. ਡਾਲਰ ਜ਼ਬਤ ਕੀਤੇ ਹਨ । ਜਾਣਕਾਰੀ ਅਨੁਸਾਰ ਇਸ ਵਿਦੇਸ਼ੀ ਔਰਤ ਨੇ ਆਪਣੇ ਸਮਾਨ ਵਿੱਚ ਬਹੁਤ ਹੀ ਚਲਾਕੀ ਨਾਲ ਡਾਲਰ ਛੁਪਾਏ ਹੋਏ ਸਨ ਅਤੇ ਨਿਯਮਾਂ ਮੁਤਾਬਕ ਇਸ ਦੀ ਜਾਣਕਾਰੀ ਏਅਰਪੋਰਟ `ਤੇ ਤਾਇਨਾਤ ਕਸਟਮ ਵਿਭਾਗ (Customs Department) ਨੂੰ ਨਹੀਂ ਦਿੱਤੀ ਸੀ । ਫਿਲਹਾਲ ਡੀ. ਆਰ. ਆਈ. ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਕਰੰਸੀ ਕਿੱਥੋਂ ਲਿਆਂਦੀ ਗਈ ਸੀ ।








