ਜਾਲੌਨ, 23 ਮਈ 2026 : ਉੱਤਰ ਪ੍ਰਦੇਸ਼ (Uttar Pradesh) ਦੇ ਜਾਲੌਨ ਜਿਲੇ ਦੇ ਅਕਬਰਪੁਰ ਪਿੰਡ `ਚ ਔਰਤ ਨੇ ਪਤੀ ਨਾਲ ਝਗੜੇ ਤੋਂ ਬਾਅਦ ਆਪਣੀ 4 ਸਾਲ ਦੀ ਬੇਟੀ ਦਾ ਕਥਿਤ ਤੌਰ `ਤੇ ਗਲਾ ਘੁੱਟ (Strangulation) ਕੇ ਕਤਲ ਕਰ ਦਿੱਤਾ ।
ਕੀ ਦੱਸਿਆ ਵਧੀਕ ਪੁਲਸ ਸੁਪਰਡੈਂਟ ਨੇ
ਪੁਲਸ ਨੇ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ (Arrested) ਕਰ ਕੇ ਜੇਲ ਭੇਜ ਦਿੱਤਾ ਹੈ । ਵਧੀਕ ਪੁਲਸ ਸੁਪਰਡੈਂਟ ਡਾ. ਈਸ਼ਾਨ ਸੋਨੀ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਆਟਾ ਪੁਲਸ ਸਟੇਸ਼ਨ ਨੂੰ ਸੂਚਨਾ ਮਿਲੀ ਕਿ ਪਿੰਡ ਦੇ ਰਹਿਣ ਵਾਲੇ ਰਾਜ ਕੁਮਾਰ ਦੀ ਪਤਨੀ ਵਿਨੀਤਾ ਨੇ ਆਪਣੀ ਬੇਟੀ ਦਾ ਕਤਲ (Murder) ਕਰ ਦਿੱਤਾ ਹੈ । ਸੂਚਨਾ `ਤੇ ਕਾਰਵਾਈ ਕਰਦਿਆਂ ਪੁਲਸ ਟੀਮ ਨੇ ਘਰ ਨੂੰ ਘੇਰ ਲਿਆ ਤੇ ਤਲਾਸ਼ੀ ਲਈ । ਉੱਥੋਂ ਕੁੜੀ ਦੀ ਲਾਸ਼ ਬਰਾਮਦ ਹੋਈ ।
ਔਰਤ ਨੇ ਪੁੱਛਗਿੱਛ ਦੌਰਾਨ ਦੱਸਿਆ ਅਜਿਹਾ ਕਰਨ ਦਾ ਕਾਰਨ
ਮੁਲਜ਼ਮ ਔਰਤ ਨੂੰ ਹਿਰਾਸਤ `ਚ ਲੈ ਲਿਆ ਗਿਆ। ਪੁਲਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਔਰਤ ਨੇ ਕਥਿਤ ਤੌਰ `ਤੇ ਮੰਨਿਆ ਕਿ ਉਸ ਨੇ ਪਤੀ ਨਾਲ ਝਗੜੇ ਤੋਂ ਬਾਅਦ ਗੁੱਸੇ `ਚ ਆ ਕੇ ਆਪਣੀ ਬੇਟੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ । ਪੁਲਸ ਨੇ ਮੁਲਜ਼ਮ ਵਿਰੁੱਧ ਸਬੰਧਤ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ ।








